ਸਿਹਤ ਤੇ ਸੁੰਦਰਤਾ ਤੋਂ ਇਲਾਵਾ ਪੂਜਾ ਵਿਚ ਵੀ ਕੱਚੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਜੋਤਿਸ਼ ਵਿੱਚ ਦੁੱਧ ਨੂੰ ਚੰਦਰਮਾ ਦਾ ਕਾਰਕ ਮੰਨਿਆ ਜਾਂਦਾ ਹੈ। ਰਾਹੂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਵੀ ਦੁੱਧ ਲਾਭਦਾਇਕ ਹੈ।
ਕੱਚੇ ਦੁੱਧ ਦੇ ਕੁਝ ਅਜਿਹੇ ਉਪਾਅ ਦੱਸ ਰਹੇ ਹਾਂ ਜਿਸ ਨਾਲ ਤੁਹਾਡੀ ਜ਼ਿੰਦਗੀ 'ਚ ਚੱਲ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।
ਐਤਵਾਰ ਰਾਤ ਨੂੰ ਦੁੱਧ ਦਾ ਗਲਾਸ ਸਿਰ ਦੇ ਕੋਲ ਰੱਖ ਕੇ ਸੌਂ ਜਾਓ। ਅਗਲੀ ਸਵੇਰ ਉੱਠ ਕੇ, ਬਿਨਾਂ ਕੁਝ ਕਹੇ, ਇਸ ਦੁੱਧ ਨੂੰ ਬਬੂਲ ਦੇ ਰੁੱਖ ਦੀ ਜੜ੍ਹ 'ਚ ਪਾ ਦਿਓ। ਜੀਵਨ 'ਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।
ਸ਼ੁਕਲ ਪੱਖ ਦੇ ਪਹਿਲੇ ਮੰਗਲਵਾਰ ਨੂੰ ਚੌਲਾਂ ਨੂੰ ਦੁੱਧ ਨਾਲ ਧੋਣਾ ਚਾਹੀਦੈ ਤੇ ਉਸ ਦੁੱਧ ਨੂੰ ਵਗਦੀ ਨਦੀ ਜਾਂ ਝਰਨੇ 'ਚ ਪਾ ਦਿਓ। ਅਜਿਹਾ ਕਰਨ ਨਾਲ ਬੁਰੇ ਵਿਚਾਰ ਆਉਣੇ ਬੰਦ ਹੋ ਜਾਂਣਗੇ।
ਸਵੇਰੇ ਇਸ਼ਨਾਨ ਕਰਨ ਤੇ ਸ਼ਿਵਲਿੰਗ 'ਤੇ ਕੱਚਾ ਦੁੱਧ ਚੜ੍ਹਾਉਣ ਨਾਲ ਕੁੰਡਲੀ 'ਚ ਗ੍ਰਹਿਆਂ ਦੀ ਸਥਿਤੀ 'ਚ ਬਦਲਾਅ ਆਉਣ ਲੱਗਦਾ ਹੈ। ਲਗਾਤਾਰ 7 ਸੋਮਵਾਰ ਅਜਿਹਾ ਕਰਨ ਨਾਲ ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋਣਗੀਆਂ