Summer Drinks: ਗਰਮੀਆਂ ’ਚ ਜ਼ਰੂਰ ਪੀਓ ਇਹ ਜੂਸ, ਰਹੋਗੇ ਹਾਈਡ੍ਰੇਟ ਤੇ ਕਈ ਬਿਮਾਰੀਆਂ ਤੋਂ ਦੂਰ


By Tejinder Thind14, Apr 2023 03:15 PMpunjabijagran.com

ਨਿੰਬੂ ਪਾਣੀ

ਨਿੰਬੂ ਪਾਣੀ ਤਿਆਰ ਕਰਨਾ ਬਹੁਤ ਸੌਖਾ ਹੈ। ਬਸ ਪਾਣੀ ਵਿਚ ਨਿੰਬੂ ਨਿਚੋੜ ਕੇ, ਕਾਲਾ ਨਮਕ ਤੇ ਖੰਡ ਮਿਲਾਉਣੀ ਹੈ। ਤੁਹਾਡਾ ਸੁਪਰ ਐਨਰਜੈਟਿਕ ਸਮਰ ਡਰਿੰਕ ਤਿਆਰ ਹੈ।

ਲੀਚੀ ਦਾ ਜੂਸ

ਗਰਮੀਆਂ ਵਿਚ ਤੁਸੀਂ ਲੀਚੀ ਤੋਂ ਇਕ ਸੁਆਦੀ ਡਰਿੰਕ ਬਣਾ ਸਕਦੇ ਹੋ। ਲੀਚੀ ਦੇ ਜੂਸ ਵਿਚ ਸੋਡਾ ਜਾਂ ਤਾਜ਼ੇ ਪੁਦੀਨੇ ਦੇ ਪੱਤੇ ਵੀ ਮਿਲਾਏ ਜਾ ਸਕਦੇ ਹਨ।

ਤਰਬੂਜ਼ ਦਾ ਜੂਸ

ਤਰਬੂਜ਼ ’ਚ ਪਾਣੀ ਕਾਫੀ ਮਾਤਰਾ ’ਚ ਪਾਇਆ ਜਾਂਦਾ ਹੈ। ਜੋ ਤੁਹਾਨੂੰ ਲੰਬੇ ਸਮੇਂ ਤਕ ਹਾਈਡਰੇਟ ਰੱਖਣ ਵਿਚ ਮਦਦ ਕਰਦਾ ਹੈ।

ਸਟ੍ਰਾਬਰੀ ਦਾ ਜੂਸ

ਸਟ੍ਰਾਬਰੀ ਸਰੀਰ ਲਈ ਫਾਇਦੇਮੰਦ ਹੁੰਦੀ ਹੈ। ਇਹ ਵਿਟਾਮਿਨ-ਸੀ ਦਾ ਭਰਪੂਰ ਸਰੋਤ ਹੈ।ਇਸ ’ਚ ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।

ਸੰਤਰੇ ਦਾ ਜੂਸ

ਇਹ ਗਰਮੀਆਂ ਦਾ ਸਭ ਤੋਂ ਵਧੀਆ ਡਰਿੰਕ ਹੈ। ਤੁਸੀਂ ਘਰ ’ਚ ਤਾਜ਼ੇ ਸੰਤਰੇ ਦਾ ਸੁਆਦੀ ਡਰਿੰਕ ਵੀ ਬਣਾ ਸਕਦੇ ਹੋ। ਇਹ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਲਈ ਮਜ਼ਬੂਤ ਬਣਾਉਂਦਾ ਹੈ।

ਇਹ ਹਨ ਸਿਹਤ ਨੂੰ ਰੋਜ਼ਾਨਾ ਦਹੀਂ ਖਾਣ ਦੇ ਫਾਇਦੇ ਤੇ ਨੁਕਸਾਨ