ਰੱਖੜੀ 'ਤੇ ਭੈਣਾਂ ਨੂੰ ਨਾ ਦਿਓ ਇਹ ਤੋਹਫਾ, ਰਿਸ਼ਤੇ 'ਤੇ ਪਵੇਗਾ ਬੁਰਾ ਅਸਰ
By Neha diwan
2023-08-25, 15:00 IST
punjabijagran.com
ਸਾਉਣ
ਹਰ ਸਾਲ ਸਾਉਣ ਦੀ ਪੂਰਨਮਾਸ਼ੀ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਂਦੈ। ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ।
ਰੱਖੜੀ
ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਇਸ ਦੇ ਨਾਲ ਹੀ ਭਰਾ ਵੀ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ।
ਕਦੋਂ ਹੈ ਰੱਖੜੀ
ਰੱਖੜੀ ਦਾ ਤਿਉਹਾਰ 30 ਅਗਸਤ ਨੂੰ ਮਨਾਇਆ ਜਾਵੇਗਾ। ਭਰਾ ਰੱਖੜੀ ਬੰਨ੍ਹਣ ਤੋਂ ਬਾਅਦ ਆਪਣੀਆਂ ਭੈਣਾਂ ਨੂੰ ਤੋਹਫ਼ੇ ਦਿੰਦੇ ਹਨ।
ਘੜੀ
ਰਕਸ਼ਾ ਬੰਧਨ 'ਤੇ ਭੈਣ ਨੂੰ ਗਲਤੀ ਨਾਲ ਵੀ ਘੜੀ ਨਹੀਂ ਦੇਣੀ ਚਾਹੀਦੀ। ਵਾਸਤੂ ਅਨੁਸਾਰ ਘੜੀ ਗਿਫਟ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ ਇਨਸਾਨ ਦਾ ਚੰਗਾ ਅਤੇ ਮਾੜਾ ਸਮਾਂ ਘੜੀ ਨਾਲ ਜੁੜਿਆ ਹੁੰਦਾ ਹੈ।
ਜੁੱਤੀ
ਜੁੱਤੀਆਂ ਤੇ ਚੱਪਲਾਂ ਨੂੰ ਤੋਹਫਾ ਦੇਣਾ ਬਹੁਤ ਅਸ਼ੁੱਭ ਮੰਨਿਆ ਜਾਂਦੈ। ਭੈਣਾਂ ਨੂੰ ਤੋਹਫੇ ਦੇ ਰੂਪ 'ਚ ਜੁੱਤੀ ਜਾਂ ਚੱਪਲ ਨਾ ਦਿਓ। ਇਸ ਦਿਨ ਸ਼ੀਸ਼ਾ, ਫੋਟੋ ਫਰੇਮ, ਨੁਕੀਲੀ ਜਾਂ ਤਿੱਖੀ ਚੀਜ਼ਾਂ ਨੂੰ ਤੋਹਫ਼ੇ ਵਜੋਂ ਨਹੀਂ ਦੇਣਾ ਚਾਹੀਦਾ।
ਇਨ੍ਹਾਂ ਚੀਜ਼ਾਂ ਨੂੰ ਤੋਹਫ਼ੇ ਵਜੋਂ ਦਿਓ
ਰੱਖੜੀ ਬੰਧਨ 'ਤੇ ਭੈਣਾਂ ਨੂੰ ਕੱਪੜੇ ਅਤੇ ਗਹਿਣੇ ਦੇਣਾ ਚੰਗਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਕਿਤਾਬਾਂ, ਲੈਪਟਾਪ, ਪੈੱਨ ਆਦਿ ਵੀ ਦੇ ਸਕਦੇ ਹੋ।
ਭੋਜਨ ਦੀ ਥਾਲੀ 'ਚ ਨਹੀਂ ਪਰੋਸਣੀਆਂ ਚਾਹੀਦੀਆਂ 3 ਰੋਟੀਆਂ, ਜਾਣੋ ਕਾਰਨ
Read More