ਮਕਰ ਸੰਕ੍ਰਾਂਤੀ 'ਤੇ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ, ਸ਼ਨੀ ਦੇ ਮਾੜੇ ਪ੍ਰਭਾਵ ਹੋਣਗੇ ਘੱਟ


By Neha Diwan02, Jan 2023 12:31 PMpunjabijagran.com

ਮਕਰ ਸੰਕ੍ਰਾਂਤੀ

ਮਕਰ ਸੰਕ੍ਰਾਂਤੀ ਦਾ ਹਿੰਦੂ ਧਰਮ ਵਿਚ ਵਿਸ਼ੇਸ਼ ਮਹੱਤਵ ਹੈ। ਪੰਚਾਂਗ ਦੇ ਅਨੁਸਾਰ, ਮਕਰ ਸੰਕ੍ਰਾਂਤੀ ਦਾ ਤਿਉਹਾਰ ਉਦੋਂ ਮਨਾਇਆ ਜਾਂਦਾ ਹੈ ਜਦੋਂ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ।

ਕਦੋਂ ਮਨਾਈ ਜਾਂਦੀ ਹੈ

ਆਮ ਤੌਰ 'ਤੇ ਮਕਰ ਸੰਕ੍ਰਾਂਤੀ ਹਰ ਸਾਲ 14 ਜਨਵਰੀ ਨੂੰ ਮਨਾਈ ਜਾਂਦੀ ਹੈ। ਪਰ ਇਸ ਵਾਰ ਕੈਲੰਡਰ ਵਿੱਚ ਅੰਤਰ ਹੋਣ ਕਾਰਨ ਮਕਰ ਸੰਕ੍ਰਾਂਤੀ 15 ਜਨਵਰੀ 2023 ਨੂੰ ਮਨਾਈ ਜਾਵੇਗੀ।

ਇਸ਼ਨਾਨ

ਇਸ ਦਿਨ ਇਸ਼ਨਾਨ ਅਤੇ ਦਾਨ ਦਾ ਵਿਸ਼ੇਸ਼ ਮਹੱਤਵ ਹੈ।

ਦਾਨ ਕਰਨ ਨਾਲ ਫਲ ਪ੍ਰਾਪਤ ਹੋਵਗਾ

ਪੰਚਾਂਗ ਅਨੁਸਾਰ ਇਸ ਸਾਲ ਮਕਰ ਸੰਕ੍ਰਾਂਤੀ ਦਾ ਤਿਉਹਾਰ ਐਤਵਾਰ ਨੂੰ ਪੈ ਰਿਹਾ ਹੈ। ਐਤਵਾਰ ਭਗਵਾਨ ਸੂਰਜ ਨੂੰ ਸਮਰਪਿਤ ਹੈ। ਅਜਿਹੀ ਸਥਿਤੀ ਵਿੱਚ, ਇਸ ਦਿਨ ਕੀਤਾ ਗਿਆ ਦਾਨ ਵਧੇਰੇ ਪੁੰਨ ਦਾ ਫਲ ਪ੍ਰਾਪਤ ਕਰੇਗਾ।

ਕਦੋਂ ਹੈ ਮਕਰ ਸੰਕ੍ਰਾਂਤੀ 2023?

ਸੂਰਜ ਦੇਵ ਧਨੁ ਰਾਸ਼ੀ ਨੂੰ ਛੱਡ ਕੇ 14 ਜਨਵਰੀ, 2023 ਨੂੰ ਰਾਤ 8.20 ਵਜੇ ਮਕਰ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਸ਼ੁਭ ਸਮਾਂ 15 ਜਨਵਰੀ, 2023 ਨੂੰ ਸਵੇਰੇ 6.48 ਤੋਂ ਸ਼ੁਰੂ ਹੋ ਕੇ ਸ਼ਾਮ 5.41 ਵਜੇ ਤਕ ਰਹੇਗਾ।

ਤਿਲ ਦਾ ਦਾਨ

ਮਕਰ ਸੰਕ੍ਰਾਂਤੀ ਦੇ ਦਿਨ ਤਿਲ ਦਾ ਵਿਸ਼ੇਸ਼ ਮਹੱਤਵ ਹੈ। ਇਸ ਕਾਰਨ ਇਸ ਦਿਨ ਨੂੰ ਤਿਲ ਸੰਕ੍ਰਾਂਤੀ ਵੀ ਕਿਹਾ ਜਾਂਦਾ ਹੈ। ਇਸ ਦਿਨ ਦਾਨ ਕਰਨ ਦੇ ਨਾਲ-ਨਾਲ ਤਿਲਾਂ ਦਾ ਸੇਵਨ ਕਰਨ ਨਾਲ ਪੁੰਨ ਮਿਲਦਾ ਹੈ।

ਖਿਚੜੀ ਦਾ ਦਾਨ

ਮਕਰ ਸੰਕ੍ਰਾਂਤੀ ਦੇ ਦਿਨ ਖਿਚੜੀ ਦਾਨ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ। ਕਾਲੀ ਉੜਦ ਦੀ ਦਾਲ ਨੂੰ ਚੌਲਾਂ 'ਚ ਮਿਲਾ ਕੇ ਦਾਨ ਕਰਨ ਨਾਲ ਸ਼ੁਭ ਫਲ ਮਿਲਦਾ ਹੈ।

ਗੁੜ ਦਾ ਦਾਨ

ਜੋਤਿਸ਼ ਸ਼ਾਸਤਰ ਅਨੁਸਾਰ ਗੁੜ ਦਾ ਸਬੰਧ ਜੁਪੀਟਰ ਨਾਲ ਹੈ। ਅਜਿਹੇ 'ਚ ਮਕਰ ਸੰਕ੍ਰਾਂਤੀ ਦੇ ਦਿਨ ਗੁੜ ਦਾ ਦਾਨ ਕਰਨ ਨਾਲ ਸੂਰਜ ਦੇਵਤਾ ਦੇ ਨਾਲ-ਨਾਲ ਸ਼ਨੀ ਦੇਵ, ਗੁਰੂ ਬ੍ਰਿਹਸਪਤੀ ਵੀ ਪ੍ਰਸੰਨ ਹੁੰਦੇ ਹਨ।

ਗਰਮ ਕੱਪੜੇ ਦਾਨ

ਮਕਰ ਸੰਕ੍ਰਾਂਤੀ ਦੇ ਦੌਰਾਨ ਬਹੁਤ ਠੰਡ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਦੇ ਦਿਨ ਊਨੀ ਕੱਪੜੇ ਦਾਨ ਕਰਨ ਨਾਲ ਸ਼ਨੀ ਅਤੇ ਰਾਹੂ ਦੇ ਮਾੜੇ ਪ੍ਰਭਾਵ ਘੱਟ ਹੁੰਦੇ ਹਨ।

ਤੇਲ ਦਾ ਦਾਨ

ਇਸ ਦਿਨ ਤੇਲ ਦਾਨ ਕਰਨਾ ਵੀ ਸ਼ੁਭ ਹੋਵੇਗਾ। ਅਜਿਹਾ ਕਰਨ ਨਾਲ ਸ਼ਨੀ ਦੀ ਸਾੜ੍ਹੇ ਸਤੀ ਤੇ ਢਾਈਆ ਤੋਂ ਮੁਕਤੀ ਮਿਲ ਸਕਦੀ ਹੈ।

Baba Vanga Prediction : 2023 ਲਈ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ