ਕਈ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਚਾਹ-ਕੌਫੀ ਨਾਲ ਕਰਦੇ ਹਨ ਤੇ ਕਈ ਪੋਹਾ, ਬਰੈੱਡ, ਫਲ ਆਦਿ ਖਾਣਾ ਪਸੰਦ ਕਰਦੇ ਹਨ। ਪਰ ਸਿਹਤਮੰਦ ਰਹਿਣ ਲਈ ਸਹੀ ਸਮੇਂ 'ਤੇ ਖਾਣਾ ਜ਼ਰੂਰੀ ਹੈ।
ਜੇ ਤੁਸੀਂ ਗਲਤ ਸਮੇਂ 'ਤੇ ਸਿਹਤਮੰਦ ਚੀਜ਼ਾਂ ਖਾਂਦੇ ਹੋ, ਤਾਂ ਇਹ ਤੁਹਾਡੀ ਸਿਹਤ ਨੂੰ ਵੀ ਵਿਗਾੜ ਸਕਦੀਆਂ ਹਨ। ਕੁਝ ਚੀਜ਼ਾਂ ਕਦੇ ਵੀ ਖਾਲੀ ਪੇਟ ਨਹੀਂ ਖਾਣੀਆਂ ਚਾਹੀਦੀਆਂ, ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ...
ਇਸ 'ਚ ਕਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ, ਜੋ ਬਹੁਤ ਫਾਇਦੇਮੰਦ ਹਨ, ਖਾਲੀ ਪੇਟ ਖਾਣ ਨਾਲ ਇਸ 'ਚ ਮੌਜੂਦ ਲੈਕਟਿਕ ਐਸਿਡ 'ਚ ਪਾਏ ਜਾਣ ਵਾਲੇ ਬੈਕਟੀਰੀਆ ਤੁਹਾਡਾ ਪਾਚਨ ਤੰਤਰ ਕਮਜ਼ੋਰ ਕਰਦੇ ਹਨ।
ਲੋਕ ਕੇਲੇ ਨੂੰ ਸਿਹਤਮੰਦ ਨਾਸ਼ਤਾ ਮੰਨਦੇ ਹਨ, ਪਰ ਜੇ ਤੁਸੀਂ ਸਵੇਰੇ ਖਾਲੀ ਪੇਟ ਕੇਲਾ ਖਾਂਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਜੇਕਰ ਤੁਸੀਂ ਸਵੇਰੇ ਉੱਠਦੇ ਹੀ ਚਾਹ, ਕੌਫੀ ਪੀਂਦੇ ਹੋ ਤਾਂ ਇਹ ਤੁਹਾਡੇ ਪੇਟ ਲਈ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ। ਖਾਲੀ ਪੇਟ ਪੀਣ ਨਾਲ ਕਬਜ਼, ਗੈਸ, ਉਲਟੀ ਆਦਿ ਜਿਹੀ ਪਰੇਸ਼ਾਨੀ ਹੋ ਸਕਦੀ ਹੈ।
ਖਾਲੀ ਪੇਟ ਮਸਾਲੇਦਾਰ ਭੋਜਨ ਖਾਣ ਨਾਲ ਪੇਟ 'ਚ ਐਸੀਡਿਟੀ ਹੋ ਜਾਂਦੀ ਹੈ। ਜਿਸ ਨਾਲ ਪੇਟ 'ਚ ਵੱਟ ਪੈਣ ਦੀ ਸਮੱਸਿਆ ਆ ਸਕਦੀ ਹੈ। ਇਸ ਲਈ ਸਵੇਰੇ ਪਕੌੜੇ, ਸਮੋਸੇ ਆਦਿ ਖਾਣ ਤੋਂ ਪਰਹੇਜ਼ ਕਰੋ।
ਕੱਚੀਆਂ ਹਰੀਆਂ ਸਬਜ਼ੀਆਂ ਦਾ ਸੇਵਨ ਵੀ ਸਵੇਰੇ ਖਾਲੀ ਪੇਟ ਨਹੀਂ ਕਰਨਾ ਚਾਹੀਦਾ। ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜਿਸ ਨਾਲ ਐਸੀਡਿਟੀ ਹੋ ਸਕਦੀ ਹੈ।