ਜਿਸ ਤਰ੍ਹਾਂ ਭੋਜਨ ਤੇ ਪਾਣੀ ਸਾਡੀ ਸਿਹਤ ਲਈ ਜ਼ਰੂਰੀ ਹਨ। ਇਸੇ ਤਰ੍ਹਾਂ ਨੀਂਦ ਸਾਡੀ ਸਮੁੱਚੀ ਸਿਹਤ ਦਾ ਇੱਕ ਅਹਿਮ ਪਹਿਲੂ ਹੈ ਪਰ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਲੋਕ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੇ।
ਮਾਹਰਾਂ ਦਾ ਕਹਿਣਾ ਹੈ ਕਿ ਦੇਰ ਨਾਲ ਸੌਣ ਨਾਲ ਸਰੀਰ 'ਤੇ ਮਾੜਾ ਅਸਰ ਪੈਂਦਾ ਹੈ, ਜਿਸ ਕਾਰਨ ਸ਼ੂਗਰ ਦਾ ਖ਼ਤਰਾ ਵੱਧ ਸਕਦਾ ਹੈ।
ਜਦੋਂ ਤੁਸੀਂ ਦੇਰ ਨਾਲ ਸੌਂਦੇ ਹੋ ਤਾਂ ਇਹ ਤੁਹਾਡੀ ਕੁਦਰਤੀ ਲੈਅ ਵਿਗਾੜਦੀ ਹੈ, ਜਿਸ ਨਾਲ ਮੈਟਾਬੋਲਿਕ ਸਮੱਸਿਆਵਾਂ ਵਧ ਸਕਦੀਆਂ ਹਨ ਤੇ ਸ਼ੂਗਰ ਦਾ ਖ਼ਤਰਾ ਵਧ ਜਾਂਦਾ ਹੈ।
ਨੀਂਦ ਦੀ ਕਮੀ ਹਾਰਮੋਨਲ ਅਸੰਤੁਲਨ ਦਾ ਕਾਰਨ ਬਣ ਸਕਦੀ ਹੈ। ਹਾਰਮੋਨ ਦੇ ਅਸੰਤੁਲਨ ਕਾਰਨ ਭੁੱਖ ਵਧ ਸਕਦੀ ਹੈ ਅਤੇ ਗੈਰ-ਸਿਹਤਮੰਦ ਭੋਜਨਾਂ ਦੀ ਲਾਲਸਾ ਵਧ ਸਕਦੀ ਹੈ।
ਦੇਰ ਨਾਲ ਸੌਣ ਵਾਲੇ ਲੋਕ ਅਕਸਰ ਦੇਰ ਨਾਲ ਉੱਠਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਦਿੱਕਤਾ ਆ ਜਾਂਦੀ ਹੈ। ਇਹ ਮੋਟਾਪੇ ਅਤੇ ਟਾਈਪ ਟੂ ਡਾਇਬਟੀਜ਼ ਲਈ ਇੱਕ ਮਹੱਤਵਪੂਰਨ ਜੋਖਮ ਦਾ ਕਾਰਕ ਹੈ।