ਕੀ ਪੱਤਾਗੋਭੀ ਖਾਣ ਨਾਲ ਸੱਚੀ ਦਿਮਾਗ 'ਚ ਚਲਾ ਜਾਂਦੈ ਕੀੜਾ


By Neha diwan2024-02-10, 14:00 ISTpunjabijagran.com

ਮਾਹਿਰਾਂ ਅਨੁਸਾਰ

ਮਾਹਿਰਾਂ ਅਨੁਸਾਰ ਇਹ ਕੀੜਾ ਇੰਨਾ ਪਤਲਾ ਤੇ ਛੋਟਾ ਹੁੰਦਾ ਹੈ ਕਿ ਦਿਖਾਈ ਨਹੀਂ ਦਿੰਦਾ। ਜੇਕਰ ਸਬਜ਼ੀ ਨੂੰ ਚੰਗੀ ਤਰ੍ਹਾਂ ਪਕਾਇਆ ਨਾ ਜਾਵੇ ਤਾਂ ਇਸ ਵਿਚ ਮੌਜੂਦ ਕੀੜੇ ਸਰੀਰ ਵਿਚ ਪਹੁੰਚ ਸਕਦੇ ਹਨ।

ਦਿਮਾਗ 'ਚ ਐਂਟਰੀ

ਕੀੜਾ ਭੋਜਨ ਦੇ ਨਾਲ ਪੇਟ ਤੇ ਫਿਰ ਅੰਤੜੀਆਂ ਵਿੱਚੋਂ ਲੰਘਦੇ ਹਨ ਤੇ ਖੂਨ ਦੇ ਪ੍ਰਵਾਹ ਦੀ ਮਦਦ ਨਾਲ ਦਿਮਾਗ ਤੱਕ ਪਹੁੰਚਦੇ ਹਨ। ਇਸ ਦਾ ਲਾਰਵਾ ਦਿਮਾਗ ਨੂੰ ਸੱਟ ਲਗਾਉਂਦਾ ਹੈ ਜਿਸ ਕਾਰਨ ਮਰੀਜ਼ ਨੂੰ ਦੌਰੇ ਪੈਣ ਲੱਗਦੇ ਹਨ।

ਨਿਊਰੋਸਾਈਸਟਿਸਰਕੋਸਿਸ

ਸ਼ੁਰੂਆਤ 'ਚ ਕੋਈ ਲੱਛਣ ਨਜ਼ਰ ਨਹੀਂ ਆਉਂਦੇ ਪਰ ਕੁਝ ਸਮੇਂ ਬਾਅਦ ਕਮਜ਼ੋਰੀ ਤੇ ਥਕਾਵਟ ਦੇ ਨਾਲ ਦਿਮਾਗ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਸਥਿਤੀ ਨੂੰ ਡਾਕਟਰੀ ਭਾਸ਼ਾ ਵਿੱਚ ਨਿਊਰੋਸਾਈਸਟਿਸਰਕੋਸਿਸ ਕਿਹਾ ਜਾਂਦਾ ਹੈ।

ਪੱਤਾਗੋਭੀ

ਬੰਦਗੋਭੀ ਹੋਰ ਸਬਜ਼ੀਆਂ ਵਾਂਗ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਜੇਕਰ ਸਬਜ਼ੀ ਨੂੰ ਪਕਾਉਂਦੇ ਸਮੇਂ ਚੰਗੀ ਤਰ੍ਹਾਂ ਧੋ ਲਿਆ ਜਾਵੇ ਤਾਂ ਇਸ ਨਾਲ ਕੀੜੇ-ਮਕੌੜੇ ਦੇ ਆਂਡੇ ਨਸ਼ਟ ਹੋ ਸਕਦੇ ਹਨ।

ਕੀ ਕਰਨਾ ਹੈ

ਗੋਭੀ ਨੂੰ ਕੋਸੇ ਪਾਣੀ ਵਿਚ ਨਮਕ ਮਿਲਾ ਕੇ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਗੋਭੀ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਖਾਣਾ ਚਾਹੀਦਾ ਹੈ। ਇਸ ਨਾਲ ਦਿਮਾਗ 'ਚ ਕੀੜੇ ਆਉਣ ਦਾ ਖਤਰਾ ਘੱਟ ਹੋ ਜਾਂਦਾ ਹੈ।

ਜੀਰਾ ਖਾਣ ਨਾਲ ਤੁਹਾਨੂੰ ਮਿਲਦੇ ਹਨ ਸਿਹਤਮੰਦ ਫਾਇਦੇ