ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ ਹਿਮਾਚਲ ਦੀਆਂ ਇਨ੍ਹਾਂ ਖੂਬਸੂਰਤ ਥਾਵਾਂ 'ਤੇ
By Ramandeep Kaur
2022-10-02, 12:20 IST
punjabijagran.com
5 'OFF BEAT' PLACES OF HIMACHAL
ਸਰਦੀ ਹੋਵੇ ਜਾਂ ਗਰਮੀ ਲੋਕ ਹਿਮਾਚਲ ਦਾ ਦੌਰਾ ਕਰਨਾ ਪਸੰਦ ਕਰਦੇ ਹਨ। ਮਨਾਲੀ, ਸ਼ਿਮਲਾ, ਧਰਮਸ਼ਾਲਾ ਬਾਰੇ ਤਾਂ ਤੁਸੀਂ ਸੁਣਿਆ ਹੋਵੇਗਾ, ਪਰ ਅੱਜ ਅਸੀਂ ਤੁਹਾਨੂੰ ਹਿਮਾਚਲ ਦੀਆਂ 5 ਆਫਬੀਟ ਥਾਵਾਂ ਬਾਰੇ ਦੱਸ ਰਹੇ ਹਾਂ।
ਪੱਬਰ ਘਾਟੀ
ਇਹ ਘਾਟੀ ਹਿਮਾਚਲ ਤੇ ਉੱਤਰਾਖੰਡ ਦੀ ਸਰਹੱਦ 'ਤੇ ਸਥਿਤ ਹੈ। ਬਹੁਤੇ ਲੋਕ ਇਸ ਸਥਾਨ ਬਾਰੇ ਨਹੀਂ ਜਾਣਦੇ, ਇਸ ਲਈ ਇਸ ਪੱਬਰ ਵੈਲੀ ਨੂੰ ਅਛੂਤ ਸੁੰਦਰਤਾ ਮੰਨਿਆ ਜਾਂਦਾ ਹੈ। ਸੁੰਦਰ ਪਹਾੜਾਂ ਤੇ ਨਦੀਆਂ ਤੋਂ ਇਲਾਵਾ, ਇੱਥੇ ਫਲਾਂ ਦੇ ਬਾਗ਼ ਵੀ ਹਨ।
ਕਾਜ਼ਾ
ਕਾਜ਼ਾ, ਸਪਿਤੀ ਜ਼ਿਲ੍ਹੇ ਦਾ ਇਕ ਦੂਰ-ਦੁਰਾਡੇ ਦਾ ਕਸਬਾ, ਇਹ ਸਾਂਤੀ ਪਸੰਦ ਲੋਕਾਂ ਲਈ ਵਧੀਆ ਜਗ੍ਹਾ ਹੈ। ਇੱਥੇ ਲੋਕਾਂ ਦੀ ਭੀੜ ਨਹੀਂ ਮਿਲੇਗੀ। ਵਿਹਲਾ ਸਮਾਂ ਦਰਿਆ ਕੰਢੇ ਬਿਤਾਉਣ ਦੇ ਨਾਲ-ਨਾਲ ਤੁਸੀਂ ਪਿੰਡਾਂ 'ਚ ਵੀ ਘੁੰਮ ਸਕਦੇ ਹੋ।
ਗਲੂ
ਗਲੂ ਸ਼ਾਇਦ ਹਿਮਾਚਲ ਦੀ ਸਭ ਤੋਂ ਘੱਟ ਚਰਚਿਤ, ਖੋਜੀਆਂ ਜਾਂ ਵੇਖੀਆਂ ਗਈਆਂ ਥਾਵਾਂ 'ਚੋਂ ਇਕ ਹੈ। ਗਲੂ ਸ਼ਿਮਲਾ ਤੋਂ ਲਗਭਗ 120 ਕਿਲੋਮੀਟਰ ਦੂਰ ਮੰਡੀ ਜ਼ਿਲ੍ਹੇ ਦੀ ਚੌਂਤਰਾ ਤਹਿਸੀਲ 'ਚ ਸਥਿਤ ਹੈ।
ਪਰਾਸ਼ਰ ਝੀਲ
ਪਰਾਸ਼ਰ ਝੀਲ ਮੰਡੀ ਦੇ ਨੇੜੇ ਹੈ, ਜੋ ਹਿਮਾਚਲ ਦੇ ਸਭ ਤੋਂ ਵਿਲੱਖਣ ਸਥਾਨਾਂ 'ਚੋਂ ਇਕ ਹੈ। ਝੀਲ ਦੇ ਉੱਪਰ ਇਕ ਤੈਰਦਾ ਟਾਪੂ ਹੈ। ਪਰਾਸ਼ਰ ਝੀਲ ਦਾ ਨਾਂ ਪਰਾਸ਼ਰ ਰਿਸ਼ੀ ਦੇ ਨਾਂ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੇ ਇੱਥੇ ਧਿਆਨ ਕੀਤਾ ਸੀ।
ਗੁਸ਼ਾਇਨੀ
ਜੇ ਤੁਸੀਂ ਮੱਛੀਆਂ ਫੜਨ ਦੇ ਸ਼ੌਕੀਨ ਹੋ, ਤਾਂ ਤੁਹਾਨੂੰ ਗੁਸ਼ਾਇਨੀ ਜ਼ਰੂਰ ਜਾਣਾ ਚਾਹੀਦਾ ਹੈ। ਇਸ ਸਥਾਨ ਦੇ ਨੇੜੇ ਤੀਰਥਨ ਨਦੀ ਵਗਦੀ ਹੈ, ਜੋ ਮੱਛੀਆਂ ਫੜਨ ਲਈ ਹੀ ਨਹੀਂ ਬਲਕਿ ਨਦੀ ਦੇ ਨਾਲ-ਨਾਲ ਪੰਛੀਆਂ ਨੂੰ ਦੇਖਣ ਲਈ ਵੀ ਇਕ ਦਿਲਚਸਪ ਸਥਾਨ ਹੈ।
Dark Circle: ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਨੂੰ ਦੂਰ ਕਰੋ ਇਨ੍ਹਾਂ ਆਸਾਨ ਟਿਪਸ ਨਾਲ
Read More