ਸਰਦੀਆਂ 'ਚ ਫਿੱਟ ਰਹਿਣ ਲਈ ਰੋਜ਼ਾਨਾ ਸਿਰਫ਼ 10 ਮਿੰਟ ਲਈ ਕਰੋ ਇਹ ਕਸਰਤ !


By Ramandeep Kaur31, Oct 2022 10:38 AMpunjabijagran.com

ਸਮਾਂ ਕੱਢਣਾ ਚੁਣੋਤੀ

ਸਰਦੀਆਂ 'ਚ ਕਸਰਤ ਲਈ ਸਮਾਂ ਕੱਢਣਾ ਵੱਡੀ ਚੁਣੌਤੀ ਹੈ ਤੇ ਲੰਬੇ ਸਮੇਂ ਤੱਕ ਵਰਕਆਊਟ ਤੋਂ ਦੂਰੀ ਮੋਟਾਪੇ ਦੇ ਨਾਲ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।

10 ਮਿੰਟ ਦੀ ਸੈਰ

ਰੋਜ਼ਾਨਾ ਸਿਰਫ਼ 10 ਮਿੰਟ ਦੀ ਸੈਰ ਨਾਲ ਤੁਸੀਂ ਸਰਦੀਆਂ ਵਿੱਚ ਫਿੱਟ ਅਤੇ ਤੰਦਰੁਸਤ ਰਹਿ ਸਕਦੇ ਹੋ। ਪੈਦਲ ਚੱਲਣ ਦੇ ਕਈ ਫਾਇਦੇ ਹਨ ਜਿਵੇਂ...

ਮਜ਼ਬੂਤ ਹੱਡੀਆਂ

ਨਿਯਮਤ ਸੈਰ ਕਰਨ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਗੋਡਿਆਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਖਿੜਿਆ ਚਿਹਰਾ

ਰੋਜ਼ਾਨਾ ਸੈਰ ਕਰਨ ਵਾਲਿਆਂ ਦਾ ਚਿਹਰਾ ਵੀ ਖਿੜਿਆ ਖਿੜਿਆ ਰਹਿੰਦਾ ਹੈ ਤੇ ਦਿਮਾਗ ਨੂੰ ਤਾਜ਼ੀ ਆਕਸੀਜਨ ਮਿਲਣ ਦੇ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ।

ਬਿਮਾਰੀਆਂ ਤੋਂ ਮੁਕਤੀ

ਇਸ ਨਾਲ ਕੈਂਸਰ ਅਤੇ ਕਾਰਡੀਓਵੈਸਕੁਲਰ ਸਮੱਸਿਆਵਾਂ ਦਾ ਖ਼ਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। ਪੈਦਲ ਚੱਲਣਾ ਨਾ ਸਿਰਫ਼ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਲਈ, ਇੱਥੋਂ ਤੱਕ ਕਿ ਬੱਚਿਆਂ ਲਈ ਵੀ ਬਹੁਤ ਲਾਹੇਵੰਦ

ਲੰਬੇ ਸਮੇਂ ਤੱਕ ਤੰਦਰੁਸਤੀ

ਬਜ਼ੁਰਗਾਂ ਲਈ ਹਫ਼ਤੇ ਵਿੱਚ ਸਿਰਫ਼ ਇੱਕ ਘੰਟੇ ਦੀ ਸੈਰ ਕਾਫੀ ਹੈ, ਇਸ ਨਾਲ ਉਹ ਲੰਬੇ ਸਮੇਂ ਤੱਕ ਸਿਹਤਮੰਦ ਰਹਿ ਸਕਦੇ ਹਨ।

ਸੈਰ ਕਰਨ ਨਿਯਮ

ਆਪਣੇ ਸਾਥੀਆਂ ਨਾਲ ਸੈਰ 'ਤੇ ਜਾਓ, ਘਰ ਤੋਂ ਬਹੁਤ ਦੂਰ ਨਾ ਜਾਓ, ਪਾਣੀ ਦੀ ਬੋਤਲ ਤੇ ਸਨੈਕਸ ਕੋਲ ਰੱਖੋ, ਉਬੜ-ਖਾਬੜ ਥਾਂ 'ਤੇ ਨਾ ਤੁਰੋ, ਸਹੀ ਆਕਾਰ ਦੀ ਜੁੱਤੀ ਪਾਓ, ਜ਼ਿਆਦਾ ਤੰਗ ਜਾਂ ਬਹੁਤ ਜ਼ਿਆਦਾ ਢਿੱਲੇ ਕੱਪੜੇ ਨਾ ਪਾਓ।

Almonds Side Effects: ਕੌੜੇ ਬਦਾਮ ਖਾਣ ਨਾਲ ਕੀ ਹੁੰਦੈ? ਕੀ ਇਹ ਹਨ ਸੁਰੱਖਿਅਤ ?