ਸੌਣ ਤੋਂ ਪਹਿਲਾਂ ਕਰੋ ਇਹ ਕੰਮ, ਚਿਹਰੇ 'ਤੇ ਨਹੀਂ ਪੈਣਗੀਆਂ ਝੁਰੜੀਆਂ
By Ramandeep Kaur
2022-10-31, 10:11 IST
punjabijagran.com
ਸਕਿਨ ਕੇਅਰ
ਦਿਨ ਭਰ ਦੀ ਥਕਾਵਟ ਤੇ ਪ੍ਰਦੂਸ਼ਣ ਕਾਰਨ ਤੁਹਾਡੀ ਸਕਿਨ ਬੇਜਾਨ ਹੋ ਜਾਂਦੀ ਹੈ। ਅਜਿਹੇ 'ਚ ਸਕਿਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਸੌਣ ਤੋਂ ਪਹਿਲਾਂ ਖ਼ਾਸ ਧਿਆਨ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਚਿਹਰਾ ਜਵਾਨ ਦਿਖੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
ਫੇਸ ਕਲੀਂਜ਼ਿੰਗ
ਜੇਕਰ ਤੁਸੀਂ ਮੇਕਅੱਪ ਲਗਾਇਆ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਮੇਕਅਪ ਜ਼ਰੂਰ ਹਟਾਓ। ਫਿਰ ਚਿਹਰੇ 'ਤੇ ਫੇਸ ਕਲੀਂਜ਼ਿੰਗ ਦੀ ਵਰਤੋਂ ਕਰੋ।
ਮੁਲਤਾਨੀ ਮਿੱਟੀ
ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਫੇਸ ਵਾਸ਼ ਨਾਲ ਧੋਵੋ। ਫੇਸ ਵਾਸ਼ ਦੀ ਬਜਾਏ ਤੁਸੀਂ ਮੁਲਤਾਨੀ ਮਿੱਟੀ ਦੀ ਵਰਤੋਂ ਵੀ ਕਰ ਸਕਦੇ ਹੋ।
ਟੋਨਰ
ਰਾਤ ਨੂੰ ਸੌਣ ਤੋਂ ਪਹਿਲਾਂ ਧਿਆਨ ਰੱਖੋ ਕਿ ਤੁਹਾਡਾ ਚਿਹਰਾ ਪੂਰੀ ਤਰ੍ਹਾਂ ਸਾਫ਼ ਹੋਵੇ। ਇਸ ਦੇ ਲਈ ਚਿਹਰੇ 'ਤੇ ਟੋਨਰ ਜ਼ਰੂਰ ਲਗਾਓ। ਇਹ ਚਮੜੀ ਦੇ ਪੋਰਜ਼ ਖੋਲ੍ਹਣ 'ਚ ਮਦਦ ਕਰਦਾ ਹੈ।
ਗੁਲਾਬ ਜਲ
ਤੁਸੀਂ ਕਾਟਨ ਦੀ ਮਦਦ ਨਾਲ ਚਿਹਰੇ 'ਤੇ ਗੁਲਾਬ ਜਲ ਵੀ ਲਗਾ ਸਕਦੇ ਹੋ। ਇਸ ਨੂੰ ਲਗਾਉਣ ਨਾਲ ਚਿਹਰੇ 'ਤੇ ਤਾਜ਼ਗੀ ਬਣੀ ਰਹਿੰਦੀ ਹੈ।
ਮੋਇਸਚਰਾਈਜ਼ਰ
ਚਿਹਰੇ ਨੂੰ ਨਮੀ ਦੇਣ ਲਈ ਤੁਸੀਂ ਹਲਕੀ ਕ੍ਰੀਮ ਜਾਂ ਐਲੋਵੇਰਾ ਜੈੱਲ ਵੀ ਲਗਾ ਸਕਦੇ ਹੋ, ਜੋ ਮੋਇਸਚਰਾਈਜ਼ਰ ਦਾ ਕੰਮ ਦਿੰਦੀ ਹੈ।
ਸੀਰਮ
ਜੇਕਰ ਤੁਹਾਡੇ ਚਿਹਰੇ 'ਤੇ ਦਾਗ਼-ਧੱਬੇ ਹਨ ਤਾਂ ਚਿਹਰੇ ਨੂੰ ਸਾਫ਼ ਕਰਨ ਤੋਂ ਬਾਅਦ ਸੀਰਮ ਦੀ ਵਰਤੋਂ ਜ਼ਰੂਰ ਕਰੋ।
ਜੈਤੂਨ ਦਾ ਤੇਲ
ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋਵੋ। ਫਿਰ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨੂੰ ਲਗਾਉਣ ਨਾਲ ਚਿਹਰੇ 'ਤੇ ਨਿਖ਼ਾਰ ਆਉਂਦਾ ਹੈ।
ਵਾਲ ਝੜਨ ਦੀਆਂ ਸਮੱਸਿਆ ਨੂੰ ਕਰੋ ਦੂਰ, ਵਾਲਾਂ 'ਚ ਲਗਾਓ ਇਹ 5 ਤੇਲ
Read More