ਮਰਦਾਂ ਨੂੰ ਪਿਸ਼ਾਬ ਵਿੱਚ ਖੂਨ ਇੱਕ ਆਮ ਪਰ ਗੰਭੀਰ ਸਮੱਸਿਆ ਹੈ, ਜਿਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਇਹ ਘਾਤਕ ਹੋ ਸਕਦੀ ਹੈ। ਡਾਕਟਰੀ ਭਾਸ਼ਾ 'ਚ ਇਸ ਸਮੱਸਿਆ ਨੂੰ ਹੇਮੇਟੂਰੀਆ ਕਿਹਾ ਜਾਂਦੈ।
ਪਿਸ਼ਾਬ ਨਾਲੀ ਦੀ ਲਾਗ ਕਾਰਨ ਹੁੰਦੀ ਹੈ, ਪਰ ਇਸ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਇਸ ਵਿੱਚ ਗੁਰਦੇ ਤੋਂ ਲੈ ਕੇ ਬਲੈਡਰ ਤੱਕ ਦੀ ਪੱਥਰੀ ਸ਼ਾਮਲ ਹੈ।
ਇੱਕ ਕਾਰਨ ਕਿਡਨੀ ਕੈਂਸਰ ਦਾ ਲੱਛਣ ਹੋ ਸਕਦੈ। ਪਿਸ਼ਾਬ ਵਿੱਚ ਖੂਨ ਦੀ ਸਮੱਸਿਆ ਗੁਰਦੇ ਅਤੇ ਬਲੈਡਰ ਦੀ ਪੱਥਰੀ ਦੇ ਕਾਰਨ ਵੀ ਹੋ ਸਕਦੀ ਹੈ। ਇਸਦੇ ਲੱਛਣ ਅਕਸਰ ਪੇਟ ਵਿੱਚ ਦਰਦ ਅਤੇ ਪਿਸ਼ਾਬ ਵਿੱਚ ਤੇਜ਼ ਗੰਧ ਹਨ।
ਜੇ ਤੁਹਾਨੂੰ ਪਿਸ਼ਾਬ ਕਰਦੇ ਸਮੇਂ ਵਾਰ-ਵਾਰ ਖੂਨ ਆਉਣਾ, ਜਲਨ ਤੇ ਦਰਦ ਹੁੰਦਾ ਹੈ ਤਾਂ ਇਹ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਦੀ ਸਮੱਸਿਆ ਹੋ ਸਕਦੀ ਹੈ। ਪਿਸ਼ਾਬ ਵਿੱਚ ਖੂਨ ਪ੍ਰੋਸਟੇਟ ਗਲੈਂਡ ਦੇ ਵਧਣ ਕਾਰਨ ਵੀ ਹੋ ਸਕਦਾ ਹੈ।
ਡਾਕਟਰੀ ਸਲਾਹ ਜ਼ਰੂਰ ਲਓ।