ਇਹ 4 ਚੀਜ਼ਾਂ ਬੱਚਿਆਂ ਨੂੰ ਦੁੱਧ 'ਚ ਨਾ ਦਿਓ ਮਿਲਾ ਕੇ, ਨਹੀਂ ਤਾਂ ਹੋ ਸਕਦੈ ਗੰਭੀਰ ਨੁਕਸਾਨ


By Neha Diwan06, Feb 2023 02:59 PMpunjabijagran.com

ਦੁੱਧ ਪੀਣਾ ਜ਼ਰੂਰੀ ਹੈ

ਬਚਪਨ ਤੋਂ ਸੁਣਿਆ ਹੋਵੇਗਾ ਕਿ ਮਜ਼ਬੂਤ ​​ਹੱਡੀਆਂ ਤੇ ਮਜ਼ਬੂਤੀ ਲਈ ਦੁੱਧ ਪੀਣਾ ਜ਼ਰੂਰੀ ਹੈ। ਵਧਦੀ ਉਮਰ ਲਈ ਦੁੱਧ ਨੂੰ ਸਭ ਤੋਂ ਮਹੱਤਵਪੂਰਨ ਭੋਜਨ ਮੰਨਿਆ ਜਾਂਦੈ। ਮੌਜੂਦ ਪੋਸ਼ਕ ਤੱਤ ਬੱਚਿਆਂ ਨੂੰ ਫਾਇਦਾ ਪਹੁੰਚਾਉਂਦੇ ਹਨ।

ਜਿਨ੍ਹਾਂ ਨੂੰ ਦੁੱਧ ਵਿੱਚ ਮਿਲਾ ਕੇ ਖਾਧਾ ਜਾਵੇ ਤਾਂ ਅਜਿਹੇ ਨੁਕਸਾਨ ਹੋ ਸਕਦੇ ਹਨ:

ਗੈਸ, ਬਦਹਜ਼ਮੀ, ਮਤਲੀ, ਚੱਕਰ ਆਉਣੇ, ਉਲਟੀ, ਪੇਟ ਦਰਦ।

ਦੁੱਧ ਅਤੇ ਨਿੰਬੂ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਖੱਟੇ ਫਲਾਂ ਵਿੱਚ ਮੌਜੂਦ ਐਨਜ਼ਾਈਮ ਤੇ ਐਸਿਡ ਡੇਅਰੀ ਦੇ ਨਾਲ ਮਿਲ ਕੇ ਪਾਚਨ ਕਿਰਿਆ ਨੂੰ ਖਰਾਬ ਕਰਨ ਦਾ ਕੰਮ ਕਰਦੇ ਹਨ।

ਦੁੱਧ ਅਤੇ ਕੇਲੇ

ਕੇਲੇ ਦਾ ਸ਼ੇਕ ਗਰਮੀਆਂ ਦਾ ਇੱਕ ਪ੍ਰਸਿੱਧ ਡਰਿੰਕ ਹੈ, ਪਰ ਬੱਚਿਆਂ ਨੂੰ ਇਸ ਮਿਸ਼ਰਨ ਤੋਂ ਦੂਰ ਰੱਖਣਾ ਚਾਹੀਦਾ ਹੈ। ਡਾਕਟਰਾਂ ਮੁਤਾਬਕ ਕੇਲਾ ਅਤੇ ਦੁੱਧ ਇਕੱਠੇ ਪੀਣ ਨਾਲ ਸਰੀਰ 'ਚ ਜ਼ਹਿਰੀਲੇ ਤੱਤ ਪੈਦਾ ਹੋ ਸਕਦੇ ਹਨ।

ਦੁੱਧ ਤੇ ਅੰਗੂਰ

ਅੰਗੂਰ ਸੁਆਦ ਵਿੱਚ ਮਿੱਠੇ ਤੇ ਖੱਟੇ ਹੁੰਦੇ ਹਨ। ਇਸ ਲਈ ਇਨ੍ਹਾਂ ਦੋਵਾਂ ਨੂੰ ਇਕੱਠੇ ਪੀਣ ਨਾਲ ਬੱਚਿਆਂ ਵਿੱਚ ਪੇਟ ਦਾ ਦਰਦ, ਦਸਤ ਤੇ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ।

ਦਹੀਂ ਤੇ ਫਲ

ਦਹੀਂ ਇੱਕ ਪ੍ਰੋਬਾਇਓਟਿਕ ਹੈ, ਜੋ ਚੰਗੇ ਬੈਕਟੀਰੀਆ ਨਾਲ ਭਰਪੂਰ ਹੁੰਦਾ ਹੈ ਅਤੇ ਚੀਨੀ ਨਾਲ ਪ੍ਰਤੀਕਿਰਿਆ ਕਰ ਸਕਦਾ ਹੈ। ਇਸ ਦੇ ਜ਼ਹਿਰੀਲੇ ਤੱਤ ਪੇਟ ਵਿੱਚ ਰਹਿੰਦੇ ਹਨ ਅਤੇ ਜ਼ੁਕਾਮ ਅਤੇ ਖੰਘ ਦਾ ਕਾਰਨ ਬਣਦੇ ਹਨ।

Yellow Tea Benefits: ਗ੍ਰੀਨ ਟੀ ਦੀ ਥਾਂ ਹੁਣ ਪੀ ਕੇ ਦੇਖੋ ਯੈਲੋ ਟੀ, ਜਲਦ ਕੰਟਰੋਲ ਹੋਵੇਗੀ ਡਾਇਬਿਟੀਜ਼