ਪਪੀਤੇ ਦੇ ਨਾਲ ਨਾ ਖਾਓ ਇਹ 5 ਚੀਜ਼ਾਂ, ਨਹੀਂ ਤਾਂ ਹੋ ਸਕਦੀ ਹੈ ਮੁਸ਼ਕਿਲ
By Neha diwan
2023-05-19, 13:01 IST
punjabijagran.com
ਪਪੀਤਾ
ਪਪੀਤਾ ਇੱਕ ਅਜਿਹਾ ਫਲ ਹੈ, ਜਿਸ ਵਿੱਚ ਸਿਹਤ ਦੇ ਲਿਹਾਜ਼ ਨਾਲ ਕਈ ਫਾਇਦੇ ਛੁਪੇ ਹੋਏ ਹਨ। ਇੰਨਾ ਹੀ ਨਹੀਂ ਇਸ ਦੇ ਬੀਜ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਪਪੀਤਾ ਖਾਣ ਨਾਲ ਸਿਹਤ ਲਈ ਬਹੁਤ ਸਾਰੇ ਫਾਇਦੇ ਹੁੰਦੇ ਹਨ।
ਨੁਕਸਾਨ ਹੋਵੇਗਾ
ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਜੇਕਰ ਪਪੀਤੇ ਦੇ ਨਾਲ ਜਾਂ ਬਾਅਦ 'ਚ ਖਾਧਾ ਜਾਵੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ, ਫ਼ਾਇਦੇਮੰਦ ਨਹੀਂ ਹੈ।
ਪਪੀਤਾ ਅਤੇ ਦਹੀਂ
ਪਪੀਤੇ ਦੇ ਨਾਲ ਦਹੀਂ ਖਾਣਾ ਕਾਫੀ ਖਤਰਨਾਕ ਹੋ ਸਕਦੈ। ਹਾਲਾਂਕਿ, ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ। ਜ਼ੁਕਾਮ, ਖੰਘ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪਪੀਤਾ ਖਾਣ ਤੋਂ ਇਕ ਘੰਟੇ ਬਾਅਦ ਦਹੀਂ ਖਾ ਸਕਦੇ ਹੋ।
ਪਪੀਤਾ ਅਤੇ ਸੰਤਰਾ
ਸੰਤਰੇ ਨੂੰ ਪਪੀਤੇ ਦੇ ਨਾਲ ਨਹੀਂ ਖਾਣਾ ਚਾਹੀਦਾ ਕਿਉਂਕਿ ਸੰਤਰਾ ਇੱਕ ਖੱਟਾ ਫਲ ਹੈ ਅਤੇ ਪਪੀਤਾ ਇੱਕ ਮਿੱਠਾ ਫਲ ਹੈ। ਦੋਵੇਂ ਇੱਕ ਦੂਜੇ ਦੇ ਬਿਲਕੁਲ ਉਲਟ ਹਨ। ਇਸ ਨਾਲ ਦਸਤ, ਕਬਜ਼ ਅਤੇ ਬਦਹਜ਼ਮੀ ਵੀ ਹੋ ਸਕਦੀ ਹੈ।
ਪਪੀਤਾ ਅਤੇ ਦੁੱਧ
ਪਪੀਤੇ ਦੇ ਨਾਲ ਦੁੱਧ ਦਾ ਮਿਸ਼ਰਣ ਵੀ ਨੁਕਸਾਨਦੇਹ ਹੋ ਸਕਦਾ ਹੈ। ਦੂਜੇ ਪਾਸੇ ਜੇਕਰ ਪਪੀਤੇ ਦੇ ਨਾਲ ਦੁੱਧ ਪੀਤਾ ਜਾਵੇ ਤਾਂ ਕਬਜ਼ ਤੇ ਦਸਤ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ।
ਪਪੀਤਾ ਅਤੇ ਕਰੇਲਾ
ਪਪੀਤੇ 'ਚ ਭਰਪੂਰ ਮਾਤਰਾ 'ਚ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ। ਦੂਜੇ ਪਾਸੇ ਕਰੇਲਾ ਇੱਕ ਕੌੜੀ ਸਬਜ਼ੀ ਹੈ, ਜੋ ਸਰੀਰ ਵਿੱਚੋਂ ਪਾਣੀ ਨੂੰ ਸੋਖ ਲੈਂਦੀ ਹੈ। ਪਪੀਤਾ ਸੁਆਦ ਵਿਚ ਮਿੱਠਾ ਹੁੰਦਾ ਹੈ ਅਤੇ ਕਰੇਲਾ ਸਵਾਦ ਵਿਚ ਬਹੁਤ ਕੌ
ਪਪੀਤਾ ਅਤੇ ਨਿੰਬੂ
ਪਪੀਤਾ ਅਤੇ ਨਿੰਬੂ ਦਾ ਸੇਵਨ ਵੀ ਨੁਕਸਾਨਦਾਇਕ ਹੈ। ਕੁਝ ਲੋਕਾਂ ਨੂੰ ਫਰੂਟ ਚਾਟ ਬਣਾਉਣ ਅਤੇ ਉਸ 'ਤੇ ਨਿੰਬੂ ਦਾ ਰਸ ਪਾ ਕੇ ਖਾਣ ਦੀ ਆਦਤ ਹੁੰਦੀ ਹੈ, ਜੋ ਕਿ ਬਿਲਕੁਲ ਗਲਤ ਹੈ। ਸਰੀਰ ਵਿੱਚ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਮੋਟੀ ਇਲਾਇਚੀ ਦੇ ਇਹ ਹਨ 6 ਫਾਇਦੇ, ਜਾਣ ਕੇ ਹੋ ਜਾਓਗੇ ਤੁਸੀਂ ਵੀ ਹੈਰਾਨ
Read More