ਭਾਦੋ ਮਹੀਨੇ ਦੀ ਪੂਰਨਮਾਸ਼ੀ ਤਰੀਕ ਤੋਂ ਪਿੱਤਰ ਪੱਖ ਸ਼ੁਰੂ ਹੋ ਰਿਹਾ ਹੈ। ਪੂਰਵਜਾਂ ਲਈ ਕੀਤੇ ਜਾਣ ਵਾਲੇ ਸਰਾਧ 29 ਸਤੰਬਰ 2023 ਤੋਂ ਸ਼ੁਰੂ ਹੋ ਗਏ ਹਨ। ਪਿੱਤਰ ਪੱਖ 14 ਅਕਤੂਬਰ 2023 ਨੂੰ ਸਮਾਪਤ ਹੋਵੇਗਾ।
ਪਿੱਤਰ ਪੱਖ ਦੇ ਦੌਰਾਨ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਖਰੀਦਣ ਦੀ ਮਨਾਹੀ ਹੈ।
ਪਿੱਤਰ ਪੱਖ ਦੇ ਦੌਰਾਨ ਲੋਹੇ ਦੀ ਕੋਈ ਵੀ ਚੀਜ਼ ਨਹੀਂ ਖਰੀਦਣੀ ਚਾਹੀਦੀ। ਇਸ ਨੂੰ ਘਰ 'ਚ ਲਿਆਉਣ ਨਾਲ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ।
ਪਿੱਤਰ ਪੱਖ ਦੇ ਦੌਰਾਨ ਨਵੇਂ ਕੱਪੜੇ ਤੇ ਗਹਿਣੇ ਨਹੀਂ ਖਰੀਦਣੇ ਚਾਹੀਦੇ। ਅਜਿਹਾ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਜੇ ਤੁਸੀਂ ਨਵੇਂ ਕੱਪੜੇ ਦਾਨ ਕਰ ਰਹੇ ਹੋ, ਤਾਂ ਪੂਰਵਜ ਪ੍ਰਸੰਨ ਹੁੰਦੇ ਹਨ ਤੇ ਤੁਹਾਨੂੰ ਖੁਸ਼ਹਾਲੀ ਆਉਂਦੀ ਹੈ।
ਪਿੱਤਰ ਪੱਖ ਦੇ ਦੌਰਾਨ ਸਰ੍ਹੋਂ ਦਾ ਤੇਲ, ਝਾੜੂ ਤੇ ਨਮਕ ਨਹੀਂ ਖਰੀਦਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤ੍ਰਿਦੋਸ਼ ਹੁੰਦਾ ਹੈ। ਤ੍ਰਿਦੋਸ਼ ਕਾਰਨ ਪਰਿਵਾਰ ਦੇ ਮੈਂਬਰਾਂ ਨੂੰ ਪਰੇਸ਼ਾਨੀਆਂ ਘੇਰਦੀਆਂ ਹਨ।
ਪਿੱਤਰ ਪੱਖ ਦੇ ਸਮੇਂ ਮਾਸ ਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪੂਰਵਜ ਗੁੱਸੇ ਹੋ ਜਾਂਦੇ ਹਨ ਤੇ ਘਰ ਵਿੱਚ ਪ੍ਰੇਸ਼ਾਨੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਦੌਰਾਨ ਲਸਣ, ਪਿਆਜ਼ ਆਦਿ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ।
ਜੋ ਲੋਕ ਪਿੱਤਰ ਪੱਖ ਦੇ ਦੌਰਾਨ ਸਰਾਧ ਕਰ ਰਹੇ ਹਨ, ਉਨ੍ਹਾਂ ਨੂੰ ਆਪਣੇ ਵਾਲ, ਦਾੜ੍ਹੀ, ਮੁੱਛ ਜਾਂ ਨਹੁੰ ਨਹੀਂ ਕੱਟਣੇ ਚਾਹੀਦੇ। ਇਨ੍ਹਾਂ ਦਿਨਾਂ ਵਿੱਚ ਬ੍ਰਹਮਚਾਰੀ ਦਾ ਪਾਲਣ ਕਰੋ।