ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵੀ ਲਕਸ਼ਮੀ ਘਰ ਆਉਂਦੀ ਹੈ, ਇਸ ਲਈ ਪੂਰੇ ਘਰ ਦੀ ਸਫ਼ਾਈ ਕੀਤੀ ਜਾਂਦੀ ਹੈ। ਜੋ ਖੁਸ਼ਹਾਲੀ ਵੱਲ ਲੈ ਕੇ ਜਾਂਦੀ ਹੈ।
ਵਾਸਤੂ ਸ਼ਾਸਤਰ ਅਨੁਸਾਰ, ਘਰ 'ਚ ਕੁਝ ਅਜਿਹੀਆਂ ਚੀਜ਼ਾਂ ਪਈਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਲਕਸ਼ਮੀ ਦੀ ਕਿਰਪਾ ਪਾਉਣ ਲਈ ਦੀਵਾਲੀ ਤੋਂ ਪਹਿਲਾਂ ਘਰ ਤੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ।
ਵਾਸਤੂ ਅਨੁਸਾਰ ਘਰ 'ਚ ਸ਼ੀਸ਼ੇ ਦਾ ਟੁੱਟਣਾ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਦੀਵਾਲੀ ਤੋਂ ਪਹਿਲਾਂ ਟੁੱਟੇ ਹੋਏ ਸ਼ੀਸ਼ੇ ਨੂੰ ਹਟਾ ਦਿਓ।
ਘਰ 'ਚ ਪਈਆਂ ਖਰਾਬ ਇਲੈਕਟ੍ਰਾਨਿਕ ਚੀਜ਼ਾਂ ਜਿਵੇਂ ਪੱਖੇ, ਗ੍ਰਾਈਂਡਰ, ਟੀ.ਵੀ. ਆਦਿ ਨੂੰ ਬਾਹਰ ਸੁੱਟ ਦੇਣਾ ਚਾਹੀਦਾ ਹੈ। ਇਸ ਨਾਲ ਘਰ ਦੀ ਤਰੱਕੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਭਗਵਾਨ ਦੀਆਂ ਟੁੱਟੀਆਂ ਮੂਰਤੀਆਂ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ, ਕਿਉਂਕਿ ਅਜਿਹੀਆਂ ਮੂਰਤੀਆਂ ਫਲ ਨਾਲੋਂ ਜ਼ਿਆਦਾ ਨੁਕਸਾਨ ਕਰਦੀਆਂ ਹਨ। ਦੀਵਾਲੀ ਤੋਂ ਪਹਿਲਾਂ ਇਨ੍ਹਾਂ ਨੂੰ ਵਗਦੇ ਪਾਣੀ 'ਚ ਵਿਸਰਜਿਤ ਕਰੋ।
ਵਾਸਤੂ ਸ਼ਾਸਤਰ ਅਨੁਸਾਰ, ਘਰ ਦੀ ਛੱਤ ਨੂੰ ਸਾਫ਼ ਕਰਨਾ ਜ਼ਰੂਰੀ ਹੈ, ਕਿਉਂਕਿ ਛੱਤ ਗੰਦੀ ਹੋਣ 'ਤੇ ਉਸ ਘਰ ਵਿਚ ਰਹਿਣ ਵਾਲੇ ਮੈਂਬਰ ਹਮੇਸ਼ਾ ਬਿਮਾਰ ਰਹਿੰਦੇ ਹਨ।
ਵਾਸਤੂ ਸ਼ਾਸਤਰ ਅਨੁਸਾਰ, ਬੰਦ ਘੜੀ ਕਿਸਮਤ ਨੂੰ ਵੀ ਰੋਕਦੀ ਹੈ। ਇਸ ਲਈ ਘਰ 'ਚ ਕਦੇ ਵੀ ਬੰਦ ਘੜੀ ਨਹੀਂ ਰੱਖਣੀ ਚਾਹੀਦੀ। ਦੀਵਾਲੀ ਤੋਂ ਪਹਿਲਾਂ ਘੜੀ ਦੀ ਮੁਰੰਮਤ ਕਰਵਾਓ ਜਾਂ ਹਟਾਓ।