ਇਸ ਵਾਰ 24 ਅਕਤੂਬਰ, 2022 ਨੂੰ ਦੀਵਾਲੀ ਦਾ ਤਿਊਹਾਰ ਮਨਾਇਆ ਜਾਵੇਗਾ। ਦੀਵਾਲੀ 'ਤੇ ਕਈ ਰੀਤੀ-ਰਿਵਾਜਾਂ ਨੂੰ ਫਾਲੋ ਕੀਤਾ ਜਾਂਦਾ ਹੈ, ਜਿਵੇਂ ਸਾਫ਼-ਸਫ਼ਾਈ, ਦੀਵੇ ਜਗਾਉਣਾ ਤੇ ਕਈ ਲੋਕ ਇਸ ਦਿਨ ਜੂਆ ਵੀ ਖੇਡਦੇ ਹਨ।
ਦੀਵਾਲੀ ਦੀ ਰਾਤ ਜੂਆ ਖੇਡਣਾ ਇਸ ਸ਼ੁੱਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਮਹਾਦੇਵ ਤੇ ਮਾਤਾ ਪਾਰਵਤੀ ਨੇ ਚੌਕਸ ਖੇਡਿਆ ਸੀ।
ਕਿਤੇ ਵੀ ਧਾਰਮਿਕ ਕਿਤਾਬਾਂ 'ਚ ਜੂਆ ਜਾਂ ਤਾਸ਼ ਖੇਡਣ ਦਾ ਉਲੇਖ ਨਹੀਂ ਹੈ।
ਦੀਵਾਲੀ ਤੇ ਤਾਸ਼ ਖੇਡਣਾ ਇੱਕ ਟ੍ਰੈਂਡ ਬਣ ਗਿਆ ਹੈ। ਬਹੁਤ ਸਾਰੇ ਲੋਕ ਦੀਵਾਲੀ ਵਾਲੇ ਦਿਨ ਜੂਆ ਖੇਡਦੇ ਹਨ।
ਕਿਹਾ ਜਾਂਦਾ ਹੈ ਕਿ ਦੀਵਾਲੀ ਦੀ ਰਾਤ ਸ਼ਗਨਾਂ ਦੀ ਰਾਤ ਹੁੰਦੀ ਹੈ। ਇਸ ਦਿਨ ਮਾਂ ਲਕਸ਼ਮੀ ਨੂੰ ਘਰ ਬੁਲਾਇਆ ਜਾਂਦਾ ਹੈ। ਦੀਵਾਲੀ ਦੀ ਰਾਤ ਜੂਆ ਖੇਡਣਾ ਸਾਲ ਭਰ ਦੀ ਹਾਰ ਜਿੱਤ ਦਾ ਸੰਕੇਤ ਦਿੰਦਾ ਹੈ।
ਮਹਾਭਾਰਤ ਤੋਂ ਹੁਣ ਤਕ ਅਜਿਹਾ ਕਈ ਵਾਰ ਹੋਇਆ ਜਦੋਂ ਜੂਏ 'ਚ ਲੋਕਾਂ ਨੇ ਕਾਫੀ ਕੁਝ ਗੁਆਇਆ ਹੈ। ਇਸ ਲਈ ਜੂਆ ਖੇਡਣਾ ਗਲਤ ਹੈ ਤੇ ਇਸਦੀ ਆਦਤ ਹੋਰ ਵੀ ਖ਼ਤਰਨਾਕ ਹੋ ਸਕਦੀ ਹੈ।