Diwali 2022: ਇਸ ਵਾਰ ਦੀਵਾਲੀ ਦੇ ਮੌਕੇ 'ਤੇ ਜ਼ਰੂਰ ਖਾਓ ਇਹ 5 ਭੋਜਨ


By Neha Diwan2022-10-18, 16:47 ISTpunjabijagran.com

ਦੀਵਾਲੀ ਦਾ ਤਿਉਹਾਰ

ਦੀਵਾਲੀ ਇੱਕ ਅਜਿਹਾ ਤਿਉਹਾਰ ਹੈ ਜਿਸਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਮੌਕੇ ਲੋਕ ਨਵੇਂ ਕੱਪੜੇ, ਗਹਿਣੇ ਪਹਿਨਦੇ ਹਨ ਅਤੇ ਘਰ ਦੀ ਸਜਾਵਟ ਵੀ ਕਰਦੇ ਹਨ।

ਸਾਫ-ਸਫਾਈ

ਦੀਵਾਲੀ ਵਾਲੇ ਦਿਨ ਲੋਕ ਆਪਣੇ ਘਰ ਦੀ ਸਫ਼ਾਈ ਕਰਦੇ ਹਨ ਅਤੇ ਇਸ ਨੂੰ ਲਾਈਟਾਂ, ਰੰਗੋਲੀ, ਤੋਰਨ ਅਤੇ ਫੁੱਲਾਂ ਨਾਲ ਸਜਾਉਂਦੇ ਹਨ।

ਪੂਜਾ

ਦੀਵਾਲੀ 'ਤੇ ਰਵਾਇਤੀ ਤੌਰ 'ਤੇ ਗਣੇਸ਼ ਅਤੇ ਮਾਂ ਲਕਸ਼ਮੀ ਦੀ ਪੂਜਾ ਨਵੇਂ ਕੱਪੜੇ ਪਾ ਕੇ ਕੀਤੀ ਜਾਂਦੀ ਹੈ। ।

ਦੀਵਾਲੀ 'ਤੇ ਕੀ ਖਾਣਾ ਚਾਹੀਦਾ ਹੈ?

ਹਰ ਤਿਉਹਾਰ ਦੀ ਤਰ੍ਹਾਂ ਦੀਵਾਲੀ 'ਤੇ ਵੀ ਖਾਸ ਖਾਣ-ਪੀਣ ਦੀ ਤਿਆਰੀ ਕੀਤੀ ਜਾਂਦੀ ਹੈ। ਕਈ ਲੋਕ ਘਰ 'ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਂਦੇ ਹਨ। ਤਾਂ ਆਓ ਜਾਣਦੇ ਹਾਂ 5 ਅਜਿਹੀਆਂ ਚੀਜ਼ਾਂ ...

1. ਕਾਜੂ ਬਰਫੀ

ਦੀਵਾਲੀ ਦਾ ਤਿਉਹਾਰ ਕਾਜੂ ਬਰਫੀ ਜਾਂ ਕਾਜੂ ਕਟਲੀ ਤੋਂ ਬਿਨਾਂ ਅਧੂਰਾ ਹੈ। ਇਸ ਸੁਆਦੀ ਮਿਠਾਈ ਨੂੰ ਤੁਸੀਂ ਘਰ 'ਚ ਵੀ ਬਣਾ ਸਕਦੇ ਹੋ।

2. ਬੇੜਮੀ ਪੂਰੀ ਤੇ ਆਲੂ

ਖੁਸ਼ੀ ਦੇ ਮੌਕੇ 'ਤੇ ਆਲੂ ਪੂੜੀ ਜ਼ਰੂਰ ਬਣਾਈ ਜਾਂਦੀ ਹੈ। ਤੁਹਾਨੂੰ ਦੀਵਾਲੀ 'ਤੇ ਬੇੜਮੀ ਪੁਰੀ ਦੇ ਨਾਲ ਆਲੂ ਵੀ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ। ਇਸ ਦਾ ਆਨੰਦ ਠੰਡੀ-ਠੰਢੀ ਲੱਸੀ ਜ਼ਰੂਰ ਟਰਾਈ ਕਰੋ।

3. ਕੇਸਰ ਪਿਸਤਾ ਫਿਰਨੀ

ਤੁਸੀਂ ਕਈ ਵਾਰ ਖੀਰ ਖਾਧੀ ਹੋਵੇਗੀ, ਇਸ ਵਾਰ ਫਿਰਨੀ ਨੂੰ ਵੀ ਟ੍ਰਾਈ ਕਰੋ। ਫਿਰਨੀ ਜ਼ਿਆਦਾ ਮਲਾਈਦਾਰ ਤੇ ਖੀਰ ਦੇ ਮਾਮਲੇ ਵਿਚ ਸੁਆਦ ਨਾਲ ਭਰਪੂਰ ਹੁੰਦੀ ਹੈ, ਇਸ ਵਿਚ ਕੇਸਰ-ਪਿਸਤਾ ਵੀ ਮਿਲਾਇਆ ਜਾਂਦਾ ਹੈ।

4. ਦਹੀ ਭੱਲਾ

ਦਹੀ ਭੱਲਾ ਇੱਕ ਕਿਸਮ ਦਾ ਚਾਟ ਹੈ, ਜੋ ਖਾਸ ਮੌਕਿਆਂ 'ਤੇ ਜ਼ਰੂਰ ਖਾਧਾ ਜਾਂਦਾ ਹੈ। ਇਸ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਤਿਆਰ ਕਰ ਸਕਦੇ ਹੋ। ਇਸ ਨੂੰ ਬਣਾਉਣਾ ਵੀ ਔਖਾ ਨਹੀਂ ਹੈ।

5. ਨਾਰੀਅਲ ਦੇ ਲੱਡੂ

ਤਿਉਹਾਰਾਂ 'ਤੇ ਘਰ 'ਚ ਮੋਤੀਚੂਰ ਤੇ ਛੋਲਿਆਂ ਦੇ ਆਟੇ ਦੇ ਲੱਡੂ ਬਣਾਏ ਜਾਂਦੇ। ਇਸ ਵਾਰ ਤੁਸੀਂ ਆਪਣੇ ਪਰਿਵਾਰ ਲਈ ਨਾਰੀਅਲ ਦੇ ਲੱਡੂ ਤਿਆਰ ਕਰ ਸਕਦੇ ਹੋ

Dizziness Tips : ਦਿਨ ਭਰ 'ਚ ਆਉਣ ਵਾਲੀ ਨੀਂਦ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ, ਵਧੇਗੀ ਕਾਰਜਕੁਸ਼ਲਤਾ