ਜਾਣੋ ਕਿਸ ਕਾਰਨ ਲੋਕ ਛੋਟੀ ਉਮਰ 'ਚ ਵੀ ਹੋ ਰਹੇ ਹਨ ਹਾਰਟ ਅਟੈਕ ਦਾ ਸ਼ਿਕਾਰ
By Neha Diwan
2023-01-08, 11:48 IST
punjabijagran.com
ਦਿਲ ਦੀ ਸਿਹਤ
ਭਾਰਤ ਵਿੱਚ ਨੌਜਵਾਨ ਅਤੇ ਸਿਹਤਮੰਦ ਬਾਲਗਾਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਦਿਨੋ-ਦਿਨ ਵੱਧ ਰਹੇ ਹਨ।
ਦੌਰੇ ਦੀ ਸਮੱਸਿਆ
ਪਹਿਲਾਂ ਜਿੱਥੇ ਦਿਲ ਦੇ ਦੌਰੇ ਦੀ ਸਮੱਸਿਆ ਬਜ਼ੁਰਗਾਂ ਵਿੱਚ ਦੇਖਣ ਨੂੰ ਮਿਲਦੀ ਸੀ, ਉੱਥੇ ਹੁਣ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ।
ਕਾਰਨ
ਜਿਹੜੇ ਨੌਜਵਾਨ ਬਹੁਤ ਜ਼ਿਆਦਾ ਕਸਰਤ ਕਰਦੇ ਹਨ ਜਾਂ ਸਟੀਰੌਇਡ ਲੈਂਦੇ ਹਨ, ਉਹ ਇਸ ਬਾਰੇ ਖਾਸ ਤੌਰ 'ਤੇ ਚਿੰਤਤ ਹਨ।
ਸਿਹਤਮੰਦ ਨੂੰ ਪੈ ਰਿਹੈ ਦੌਰਾ
ਆਮ ਤੌਰ 'ਤੇ ਦਿਲ ਦੇ ਦੌਰੇ ਲਈ ਗੈਰ-ਸਿਹਤਮੰਦ ਖੁਰਾਕ, ਸਿਗਰਟਨੋਸ਼ੀ ਅਤੇ ਨਸ਼ੇ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਸੀ। ਹੁਣ ਜੋ ਵਿਅਕਤੀ ਸਿਹਤਮੰਦ ਹੈ ਅਤੇ ਹੱਸਦਾ-ਖੇਡਦਾ ਰਹਿੰਦਾ ਹੈ, ਉਸ ਨੂੰ ਵੀ ਦਿਲ ਦਾ ਦੌਰਾ ਪੈ ਰਿਹਾ ਹੈ
ਜੋਖਮ
ਜੋਖਮ ਦੇ ਕਾਰਕਾਂ ਜਿਵੇਂ ਕਿ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਉੱਚ ਕੋਲੇਸਟ੍ਰੋਲ, ਹਾਈਪਰਕੋਲੇਸਟ੍ਰੋਲੇਮੀਆ, ਦਿਲ ਦੇ ਦੌਰੇ ਦਾ ਪਰਿਵਾਰਕ ਇਤਿਹਾਸ ਅਤੇ ਕੋਰੋਨਰੀ ਆਰਟਰੀ ਬਿਮਾਰੀ ਆਦਿ ਕਾਰਨ ਹੋ ਸਕਦੀਆਂ ਹਨ।
ਅਚਾਨਕ ਦਿਲ ਦਾ ਦੌਰਾ ਪੈਂਦਾ ਹੈ
ਜ਼ਿਆਦਾ ਜੰਕ ਫੂਡ, ਬੈਠੀ ਜੀਵਨ ਸ਼ੈਲੀ ਤੇ ਤਣਾਅ ਵੀ ਅਜਿਹੀਆਂ ਮੌਤਾਂ ਦਾ ਕਾਰਨ ਬਣ ਸਕਦੈ ਜਿਵੇਂ ਕਿ ਜਮਾਂਦਰੂ ਨੁਕਸ, ਜੈਨੇਟਿਕ ਸਮੱਸਿਆਵਾਂ, ਮਾਇਓਕਾਰਡੀਅਲ ਬ੍ਰਿਜ ਅਤੇ ਕਾਰਡੀਓਮਾਇਓਪੈਥੀ ਆਦਿ ਕਾਰਨ।
heart attack and cardiac arrest ਦੇ ਵਿਚਕਾਰ ਅੰਤਰ
ਦਿਲ ਦਾ ਦੌਰਾ ਉਦੋਂ ਹੁੰਦਾ ਹੈ ਜਦੋਂ ਧਮਨੀਆਂ ਵਿਚ ਖੂਨ ਦਾ ਪ੍ਰਵਾਹ ਬੰਦ ਹੋ ਜਾਂਦਾ ਹੈ। ਜਦੋਂ ਕਿ ਦਿਲ ਦੀ ਬਿਜਲਈ ਪ੍ਰਣਾਲੀ ਵਿੱਚ ਕਿਸੇ ਕਿਸਮ ਦੀ ਗਲਤੀ ਕਾਰਨ ਕਾਰਡੀਅਕ ਅਰੈਸਟ ਹੁੰਦਾ ਹੈ।
ਦਿਲ ਨੂੰ ਸਿਹਤਮੰਦ ਰੱਖਣ ਲਈ ਸੁਝਾਅ
ਫਿੱਟ ਰਹਿਣ ਲਈ ਯੋਗਾ ਅਤੇ ਮੈਡੀਟੇਸ਼ਨ 'ਤੇ ਧਿਆਨ ਦਿਓ।
ਨੇਲ ਐਕਸਟੈਂਸ਼ਨ ਕਰਵਾਉਣ ਨਾਲ ਹੋ ਸਕਦੇ ਹਨ ਇਹ ਨੁਕਸਾਨ
Read More