ਜਦੋਂ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ, ਤਾਂ ਲੋਕਾਂ ਦੇ ਜੋੜਾਂ ਵਿੱਚ ਦਰਦ ਹੋਣ ਲੱਗਦਾ ਹੈ। ਯੂਰਿਕ ਐਸਿਡ ਸਰੀਰ ਵਿੱਚ ਸੈੱਲਾਂ ਦੇ ਟੁੱਟਣ ਦੀ ਪ੍ਰਕਿਰਿਆ ਦੁਆਰਾ ਪੈਦਾ ਹੁੰਦਾ ਹੈ।
ਇਹ ਕੁਝ ਖਾਣ ਪੀਣ ਦੀਆਂ ਵਸਤੂਆਂ ਵਿੱਚ ਵੀ ਪਾਇਆ ਜਾਂਦਾ ਹੈ। ਜਦੋਂ ਇਸ ਦਾ ਪੱਧਰ ਹਾਈ ਹੋ ਜਾਂਦਾ ਹੈ, ਤਾਂ ਜੋੜਾਂ ਵਿੱਚ ਛੋਟੇ ਕ੍ਰਿਸਟਲ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਦਰਦ ਹੋਣ ਲੱਗਦਾ ਹੈ।
ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਪਹਿਲਾਂ ਪ੍ਰੋਸੈਸਡ ਸ਼ੂਗਰ ਤੋਂ ਪੂਰੀ ਤਰ੍ਹਾਂ ਬਚੋ। ਪ੍ਰੋਸੈਸਡ ਸ਼ੂਗਰ ਯੂਰਿਕ ਐਸਿਡ ਦੇ ਉਤਪਾਦਨ ਨੂੰ ਵਧਾਉਂਦੀ ਹੈ।
ਸਹੀ ਮਾਤਰਾ ਵਿੱਚ ਪਾਣੀ ਪੀਓ। ਇਹ ਯੂਰਿਕ ਐਸਿਡ ਨੂੰ ਪਤਲਾ ਕਰ ਦਿੰਦਾ ਹੈ, ਐਸਿਡ ਨੂੰ ਹਟਾਉਂਦਾ ਹੈ ਤੇ ਕਿਡਨੀ ਸਟੋਨ ਬਣਨ ਦੀ ਸੰਭਾਵਨਾ ਨੂੰ ਘਟਾਉਂਦਾ ਹੈ।
ਮਿੱਠੀਆਂ ਪੀਣ ਵਾਲੀਆਂ ਚੀਜ਼ਾਂ ਨਾ ਪੀਓ। ਜ਼ਿਆਦਾਤਰ ਮਿੱਠੇ ਪੀਣ ਵਾਲੇ ਪਦਾਰਥਾਂ ਵਿੱਚ ਫਰੂਟੋਜ਼ ਕੌਰਨ ਸੀਰਪ ਹੁੰਦਾ ਹੈ। ਇਸ ਨਾਲ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ।
ਭੋਜਨ ਵਿੱਚ ਉੱਚ ਫਾਈਬਰ ਵਾਲੇ ਭੋਜਨ ਸ਼ਾਮਲ ਕਰੋ। ਫਲ, ਸਬਜ਼ੀਆਂ ਤੇ ਸਾਬਤ ਅਨਾਜ ਖਾਓ। ਫਾਈਬਰ ਯੂਰਿਕ ਐਸਿਡ ਨੂੰ ਬੰਨ੍ਹਣ ਅਤੇ ਸਰੀਰ ਤੋਂ ਇਸ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ।
ਸ਼ਰਾਬ ਤੋਂ ਬਚੋ। ਇਸ ਨਾਲ ਪਿਊਰੀਨ ਦਾ ਪੱਧਰ ਘਟਦਾ ਹੈ ਅਤੇ ਹਾਰਮੋਨਸ ਸੰਤੁਲਿਤ ਰਹਿੰਦਾ ਹੈ। ਘੱਟ ਫੈਟ ਵਾਲਾ ਦੁੱਧ ਅਤੇ ਘੱਟ ਚਰਬੀ ਵਾਲਾ ਦਹੀਂ ਸਰੀਰ ਵਿੱਚੋਂ ਯੂਰਿਕ ਐਸਿਡ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।