ਤੁਸੀਂ ਵੀ ਰੱਖੇ ਨੇ ਨਰਾਤੇ? ਤਾਂ ਜਾਣੋ ਵਰਤ 'ਚ ਖਾਧੇ ਜਾਣ ਵਾਲੇ ਭੋਜਨ ਦੇ ਫਾਇਦੇ
By Ramandeep Kaur
2022-09-27, 13:08 IST
punjabijagran.com
ਸਾਬੂਦਾਣਾ
ਵਰਤ ਦੌਰਾਨ ਸਾਬੂਦਾਣੇ ਦੀ ਮੰਗ ਵੱਧ ਜਾਂਦੀ ਹੈ। ਸਟਾਰਚ ਤੇ ਪੋਸ਼ਕ ਤੱਤਾਂ ਨਾਲ ਭਰਪੂਰ ਸਾਬੂਦਾਣਾ ਪਾਚਨ ਕਿਰਿਆ ਸੁਧਾਰਨ ਦਾ ਵੀ ਕੰਮ ਕਰਦਾ ਹੈ।
ਮਖਾਣਾ
ਹਰ ਕਿਸੇ ਨੂੰ ਘਿਓ 'ਚ ਹਲਕੇ ਭੁੰਨੇ ਮਖਾਣੇ ਪਸੰਦ ਹਨ। ਮਖਾਣੇ ਕੋਲੈਸਟ੍ਰੋਲ ਨੂੰ ਘੱਟ ਕਰਨ ਦੇ ਨਾਲ ਦਿਲ ਨੂੰ ਤੰਦਰੁਸਤ ਰੱਖਦੇ ਹਨ।
ਸਿੰਘਾੜੇ ਦਾ ਆਟਾ
ਕੋਈ ਵੀ ਪੂਜਾ ਸਿੰਘਾੜੇ ਦੇ ਆਟੇ ਤੋਂ ਬਿਨਾਂ ਅਧੂਰੀ ਹੈ। ਇਹ ਕਾਰਬੋਹਾਈਡ੍ਰੇਟ ਤੇ ਊਰਜਾ ਵਧਾਉਣ ਵਾਲੇ ਪੌਸ਼ਟਿਕ ਤੱਤਾਂ ਦਾ ਇੱਕ ਸ਼ਾਨਦਾਰ ਸ੍ਰੋਤ ਹੈ।
ਰਾਜਗਿਰਾ ਆਟਾ
ਕਣਕ ਦੇ ਆਟੇ ਦੇ ਮੁਕਾਬਲੇ ਇਹ ਆਟਾ ਸੁਆਦੀ, ਪ੍ਰੋਟੀਨ ਭਰਪੂਰ ਹੋਣ ਦੇ ਨਾਲ-ਨਾਲ ਸਿਹਤਮੰਦ ਵੀ ਹੁੰਦਾ ਹੈ।
ਸੁੱਕੇ ਮੇਵੇ
ਵਰਤ ਦੌਰਾਨ ਲੋਕਾਂ ਨੂੰ ਸੁੱਕੇ ਮੇਵੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮੁੱਠੀ ਭਰ ਬਦਾਮ, ਖਜੂਰ, ਕਾਜੂ, ਅਖਰੋਟ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ ਲਈ ਕਾਫੀ ਹਨ।
ਮੌਸਮੀ ਫਲ਼ ਤੇ ਸਬਜ਼ੀਆਂ
ਇਸ ਦੌਰਾਨ ਮੌਸਮੀ ਫਲ਼-ਸਬਜ਼ੀਆਂ ਜਿਵੇਂ ਕੱਦੂ, ਸ਼ਕਰਕੰਦੀ, ਗੋਭੀ, ਕੱਚਾ ਪਪੀਤਾ, ਕੇਲਾ, ਗਾਜਰ ਅਤੇ ਸੇਬ ਖਾਣੇ ਜ਼ਿਆਦਾ ਫਾਇਦੇਮੰਦ ਹੁੰਦੇ ਹਨ।
ਬਕਵੀਟ
ਇਹ ਆਟਾ ਫਾਈਬਰ ਭਰਪੂਰ ਹੁੰਦਾ ਹੈ। ਇਹ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ, ਜਿਸ ਕਾਰਨ ਭੁੱਖ ਨਹੀਂ ਲੱਗਦੀ।
ਦਿਲਕਸ਼ ਤੇ ਸ਼ਾਂਤ ਮਾਹੌਲ ਵਾਲੀ ਬਰੋਟ ਵੈਲੀ
Read More