Happy New Year 2023: ਦੇਵੋਲੀਨਾ ਨੇ ਵਿਆਹ ਤੋਂ ਬਾਅਦ ਪਤੀ ਨਾਲ ਮਨਾਇਆ ਨਵਾਂ ਸਾਲ
By Neha Diwan
2023-01-01, 14:36 IST
punjabijagran.com
ਦੇਵੋਲੀਨਾ ਭੱਟਾਚਾਰਜੀ
ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਹੈ। ਅਦਾਕਾਰਾ ਨੇ 14 ਦਸੰਬਰ ਨੂੰ ਗੁਪਤ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਸਾਦਾ ਵਿਆਹ
ਦੇਵੋਲੀਨਾ ਦਾ ਵਿਆਹ ਮੁੰਬਈ ਤੋਂ ਦੂਰ ਲੋਨਾਵਲਾ 'ਚ ਹੋਇਆ ਸੀ। ਆਪਣੇ ਸਾਦੇ ਵਿਆਹ 'ਤੇ ਦੇਵੋਲੀਨਾ ਨੇ ਕਿਹਾ ਸੀ ਕਿ ਉਹ ਇਸ 'ਤੇ ਜ਼ਿਆਦਾ ਪੈਸਾ ਖਰਚ ਨਹੀਂ ਕਰਨਾ ਚਾਹੁੰਦੀ।
ਦੇਵੋਲੀਨਾ ਭੱਟਾਚਾਰਜੀ ਤੇ ਸ਼ਾਹਨਵਾਜ਼ ਸ਼ੇਖ ਦਾ ਜਸ਼ਨ
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਨਵੇਂ ਸਾਲ ਦੇ ਮੌਕੇ 'ਤੇ ਪਤੀ ਨਾਲ ਨਵੇਂ ਸਾਲ ਦੇ ਜਸ਼ਨ ਦੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਆਪਣੇ ਪਤੀ ਸ਼ਾਹਨਵਾਜ਼ ਨਾਲ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਫੈਨਜ਼ ਨੇ ਦਿੱਤੀਆਂ ਵਧਾਈਆਂ
ਦੋਵੇਂ ਇਕ ਦੂਜੇ ਦੀਆਂ ਅੱਖਾਂ ਵਿਚ ਪੂਰੀ ਤਰ੍ਹਾਂ ਗੁਆਚ ਹੋਏ ਹਨ। ਪ੍ਰਸ਼ੰਸਕ ਇਸ ਜੋੜੀ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਹਨ।
ਲਾਲ ਡਰੈੱਸ 'ਚ ਅਦਾਕਾਰਾ ਦਾ ਹੌਟ ਲੁੱਕ
ਇਸ ਮੌਕੇ ਦੇਵੋਲੀਨਾ ਰੈੱਡ ਕਲਰ ਦੀ ਮਿਡੀ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ 'ਤੇ ਉਸ ਨੇ ਆਪਣੇ ਗਲੇ 'ਚ ਮੰਗਲਸੂਤਰ ਪਾਇਆ ਹੋਇਆ ਹੈ। ਖੁੱਲ੍ਹੇ ਵਾਲਾਂ ਅਤੇ ਘੱਟੋ-ਘੱਟ ਮੇਕਅੱਪ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਸ਼ਾਹਨਵਾਜ਼ ਦਾ ਲੁੱਕ
ਸ਼ਾਹਨਵਾਜ਼ ਡੈਨੀਮ ਜੀਨਸ ਅਤੇ ਟੀ-ਸ਼ਰਟ ਦੇ ਨਾਲ ਇੱਕ ਆਫ-ਵਾਈਟ ਜੈਕੇਟ ਵਿੱਚ ਵਧੀਆਂ ਲੱਗ ਰਿਹਾ ਸੀ।
ਦੇਵੋਲੀਨਾ ਅਤੇ ਸ਼ਾਹਨਵਾਜ਼
ਇਸ ਜੋੜੇ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਦੋਹਾਂ ਦੀ ਮੁਲਾਕਾਤ ਅਦਾਕਾਰਾ ਦੇ ਘਰ ਦੇ ਕੋਲ ਜਿਮ 'ਚ ਹੋਈ ਸੀ। ਪਹਿਲਾਂ ਦੋਵਾਂ ਵਿੱਚ ਦੋਸਤੀ ਹੋਈ ਅਤੇ ਫਿਰ ਇਹ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ।
ਬਿੱਗ ਬੌਸ
ਤੁਹਾਨੂੰ ਯਾਦ ਹੋਵੇਗਾ ਬਿੱਗ ਬੌਸ 13 ਵਿੱਚ ਅਦਾਕਾਰਾ ਨੇ ਆਪਣੇ ਬੁਆਏਫ੍ਰੈਂਡ ਬਾਰੇ ਖੁਲਾਸਾ ਕੀਤਾ ਸੀ। ਇਸ ਦੌਰਾਨ ਉਸ ਨੇ ਕਿਹਾ ਕਿ ਉਹ ਕਿਸੇ ਨੂੰ ਡੇਟ ਕਰ ਰਹੀ ਹੈ। ਅਦਾਕਾਰਾ ਉਸ ਨੂੰ ਪਿਆਰ ਨਾਲ ਸ਼ੋਨੂੰ ਕਹਿ ਕੇ ਬੁਲਾਉਂਦੀ ਹੈ।
ਆਲੀਆ ਭੱਟ ਤੇ ਰਣਬੀਰ ਕਪੂਰ ਨੇ ਦੋਸਤਾਂ ਨਾਲ ਮਨਾਇਆ ਨਵਾਂ ਸਾਲ, ਦੇਖੋ ਫੋਟੋਆਂ
Read More