ਵਧਦੇ ਪ੍ਰਦੂਸ਼ਣ ਦਾ ਸਾਡੇ ਫੇਫੜਿਆਂ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ, ਜਿਸ ਨਾਲ ਦਮੇ ਤੇ ਸਾਹ ਦੀਆਂ ਹੋਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ 'ਚ ਫੇਫੜਿਆਂ ਦੀ ਸਿਹਤ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਹਰ ਰੋਜ਼ ਕੋਸੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਓ ਜਾਂ ਚਾਹ 'ਚ ਨਿੰਬੂ ਦਾ ਟੁਕੜਾ ਪਾ ਕੇ ਪੀਓ ।
ਤਾਜ਼ੇ ਅੰਗੂਰ ਖਾਣਾ ਜਾਂ ਉਨ੍ਹਾਂ ਦਾ ਜੂਸ ਪੀਣਾ, ਦੋਵੇਂ ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਵਧੀਆ ਹਨ। ਇਹ ਨਾ ਸਿਰਫ਼ ਫੇਫੜਿਆਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਸਗੋਂ ਤੁਹਾਡੀ ਸਮੁੱਚੀ ਸਿਹਤ ਨੂੰ ਵੀ ਸੁਧਾਰਦਾ ਹੈ।
ਸੇਬ ਨਾ ਸਿਰਫ ਫੇਫੜਿਆਂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦਾ ਹੈ, ਸਗੋਂ ਇਸ 'ਚ ਮੌਜੂਦ ਫਾਈਬਰ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ ਅਤੇ ਸਰੀਰ 'ਚੋਂ ਹਾਨੀਕਾਰਕ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ।
ਤੁਸੀਂ ਪਪੀਤਾ ਤਾਜ਼ਾ ਖਾ ਕੇ ਜਾਂ ਇਸ ਦਾ ਜੂਸ ਪੀ ਕੇ ਆਪਣੇ ਫੇਫੜਿਆਂ ਨੂੰ ਸਾਫ਼ ਅਤੇ ਸਿਹਤਮੰਦ ਰੱਖ ਸਕਦੇ ਹੋ। ਇਹ ਆਸਾਨ ਅਤੇ ਕੁਦਰਤੀ ਉਪਾਅ ਨਾ ਸਿਰਫ ਫੇਫੜਿਆਂ ਦੀ ਸਿਹਤ ਲਈ ਫਾਇਦੇਮੰਦ ਹੈ
ਇਹ ਐਨਜ਼ਾਈਮ ਫੇਫੜਿਆਂ ਦੀ ਸਿਹਤ ਨੂੰ ਸੁਧਾਰਦਾ ਹੈ ਅਤੇ ਉਨ੍ਹਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।