ਡੇਂਗੂ ਨਾਲ ਲੜਨ ਦੀ ਤਾਕਤ ਦਿੰਦੇ ਹਨ ਇਹ ਸੁਪਰ ਫਰੂਟਸ


By Seema Anand27, Nov 2022 04:32 PMpunjabijagran.com

ਕੀਵੀ

ਕੀਵੀ 'ਚ ਵਿਟਾਮਿਨ-ਸੀ ਵੀ ਹੁੰਦਾ ਹੈ ਜੋ ਡੇਂਗੂ ਨਾਲ ਲੜਨ ਲਈ ਇਮਿਊਨਿਟੀ ਦਿੰਦਾ ਹੈ। ਇਹ ਪੋਟਾਸ਼ੀਅਮ, ਵਿਟਾਮਿਨ-ਈ ਤੇ ਵਿਟਾਮਿਨ-ਏ ਦਾ ਵੀ ਵਧੀਆ ਸ੍ਰੋਤ ਹੈ, ਜੋ ਸਰੀਰ ਦੇ ਇਲੈਕਟ੍ਰੋਲਾਈਟ ਸੰਤੁਲਨ ਨੂੰ ਬਰਕਰਾਰ ਰੱਖਦਾ ਹੈ।

ਅਨਾਰ

ਅਨਾਰ 'ਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਬਲੱਡ ਕਾਉਂਟ ਨੂੰ ਬਰਕਰਾਰ ਰੱਖਣ 'ਚ ਮਦਦ ਕਰਦੀ ਹੈ। ਇਸ ਦੇ ਸੇਵਨ ਨਾਲ ਥਕਾਵਟ ਤੇ ਕਮਜ਼ੋਰੀ ਦੂਰ ਹੁੰਦੀ ਹੈ ਜੋ ਡੇਂਗੂ ਦੇ ਮਰੀਜ਼ਾਂ 'ਚ ਆਮ ਸਮੱਸਿਆ ਹੈ।

ਮਾਲਟਾ

ਡੇਂਗੂ ਦੇ ਮਰੀਜ਼ਾਂ ਲਈ ਖੱਟੇ ਫਲ ਫਾਇਦੇਮੰਦ ਮੇਨੇ ਜਾਂਦੇ ਹਨ। ਮਾਲਟਾ ਐਂਟੀਆਕਸੀਡੈਂਟਸ ਤੇ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਸਰੀਰ ਨੂੰ ਹਾਈਡਰੇਟ ਰੱਖਣ ਦੇ ਨਾਲ, ਇਹ ਫਲ ਕਮਜ਼ੋਰੀ ਨਾਲ ਲੜਦਾ ਹੈ ਤੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ।

ਪਪੀਤਾ

ਪਪੀਤੇ ਦੀਆਂ ਪੱਤੀਆਂ ਦਾ 30 ਮਿਲੀਲੀਟਰ ਜੂਸ ਡੇਂਗੂ 'ਚ ਪਲੇਟਲੈਟਸ ਦੀ ਗਿਣਤੀ ਵਧਾਉਣ ਦਾ ਕੰਮ ਕਰਦਾ ਹੈ। ਪਪੀਤਾ ਪਾਚਕ ਐਨਜ਼ਾਈਮ, ਪਪੈਨ ਤੇ ਕਾਈਮੋਪੈਨ ਦਾ ਇਕ ਚੰਗਾ ਸਰੋਤ ਹੈ।

ਨਾਰੀਅਲ ਪਾਣੀ

ਨਾਰੀਅਲ ਪਾਣੀ 'ਚ ਮੌਜੂਦ ਮਿਨਰਲ ਤੇ ਇਲੈਕਟਰੋਲਾਈਟਸ ਯਕੀਨੀ ਤੌਰ 'ਤੇ ਲੋੜੀਂਦੀ ਤਾਕਤ ਦਿੰਦੇ ਹਨ। ਇਸ ਵਿਚ ਮੌਜੂਦ ਖਣਿਜ ਤੇ ਲੂਣ ਸਰੀਰ ਨੂੰ ਡੀਹਾਈਡ੍ਰੇਟ ਨਹੀਂ ਹੋਣ ਦਿੰਦੇ। ਡੇਂਗੂ ਤੋਂ ਜਲਦ ਠੀਕ ਹੋਣ ਲਈ ਤਰਲ ਪਦਾਰਥਾਂ ਦੇ ਸੇਵਨ ਦੀ ਸਲਾਹ ਦਿੱਤੀ

ਡਰੈਗਨ ਫਲ਼

ਡੇਂਗੂ ਬੁਖਾਰ ਅਕਸਰ ਹੱਡੀਆਂ 'ਚ ਗੰਭੀਰ ਦਰਦ ਦਾ ਕਾਰਨ ਬਣਦਾ ਹੈ, ਅਜਿਹੇ ਵਿੱਚ ਡ੍ਰੈਗਨ ਫਲ ਹੱਡੀਆਂ ਦੀ ਮਜ਼ਬੂਤੀ ਅਤੇ ਹੀਮੋਗਲੋਬਿਨ ਵਧਾਉਣ ਦਾ ਕੰਮ ਕਰਦਾ ਹੈ। ਇਹ ਫਲ ਵਿਟਾਮਿਨ-ਸੀ ਦਾ ਉੱਚ ਸਰੋਤ ਵੀ ਹੈ।

ਕੇਲਾ

ਕੇਲੇ 'ਚ ਪੋਟਾਸ਼ੀਅਮ, ਵਿਟਾਮਿਨ-ਬੀ6 ਤੇ ਵਿਟਾਮਿਨ-ਸੀ ਭਰਪੂਰ ਹੁੰਦਾ ਹੈ, ਜੋ ਪਾਚਨ ਕਿਰਿਆ ਦੇ ਨਾਲ-ਨਾਲ ਬਿਮਾਰੀਆਂ ਨਾਲ ਲੜਨ 'ਚ ਵੀ ਮਦਦ ਕਰਦਾ ਹੈ।

ਕੀ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨਾ ਸਿਹਤ ਲਈ ਹੈ ਚੰਗਾ ? ਜਾਣੋ