1 ਕੱਪ ਉੜਦ ਦੀ ਦਾਲ, 1-2 ਹਰੀਆਂ ਮਿਰਚਾਂ (ਬਾਰੀਕ ਕੱਟੀਆਂ ਹੋਈਆਂ),1 ਇੰਚ ਅਦਰਕ ਪੀਸਿਆਂ ਹੋਇਆ, ਸੁਆਦ ਲਈ ਲੂਣ, ਤਲ਼ਣ ਲਈ ਤੇਲ
2 ਕੱਪ ਦਹੀਂ, 1-2 ਚਮਚ ਚਾਟ ਮਸਾਲਾ ,1-2 ਚਮਚ ਲਾਲ ਮਿਰਚ ਪਾਊਡਰ, 1-2 ਚਮਚ ਇਮਲੀ ਦੀ ਚਟਨੀ, ਤਾਜਾ ਧਨੀਆ (ਕੱਟਿਆ ਹੋਇਆ) ,ਅਨਾਰ ,ਸੁਆਦ ਅਨੁਸਾਰ ਲੂਣ
ਸਭ ਤੋਂ ਪਹਿਲਾਂ ਉੜਦ ਦੀ ਦਾਲ ਨੂੰ ਧੋ ਕੇ ਕਰੀਬ 4-6 ਘੰਟੇ ਜਾਂ ਰਾਤ ਭਰ ਪਾਣੀ 'ਚ ਭਿਓ ਦਿਓ। ਹੁਣ ਭਿੱਜੀ ਹੋਈ ਦਾਲ ਨੂੰ ਛਾਣ ਕੇ ਪੀਸ ਕੇ ਮੁਲਾਇਮ ਪੇਸਟ ਬਣਾ ਲਓ। ਜੇ ਜਰੂਰੀ ਹੈ, ਥੋੜਾ ਪਾਣੀ ਪਾਓ।
ਫਿਰ ਇਸ ਬੈਟਰ ਵਿਚ ਹਰੀ ਮਿਰਚ, ਅਦਰਕ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇੱਕ ਡੀਪ ਫ੍ਰਾਈ ਕਰਨ ਲਈ ਤੇਲ ਗਰਮ ਕਰੋ।
ਗਰਮ ਤੇਲ ਵਿਚ ਚਮਚ ਭਰ ਬੈਟਰ ਪਾਓ ਤੇ ਸੁਨਹਿਰੀ ਭੂਰਾ ਤੇ ਕਰਿਸਪ ਹੋਣ ਤੱਕ ਫ੍ਰਾਈ ਕਰੋ। ਇੱਕ ਵਾਰ ਤਲਣ ਤੋਂ ਬਾਅਦ, ਭੱਲਿਆਂ ਨੂੰ ਨਰਮ ਕਰਨ ਲਈ ਗਰਮ ਪਾਣੀ ਵਿੱਚ 15-20 ਮਿੰਟਾਂ ਲਈ ਭਿਓ ਦਿਓ।
ਮੌਜੂਦ ਵਾਧੂ ਪਾਣੀ ਨੂੰ ਕੱਢਣ ਲਈ ਇਨ੍ਹਾਂ ਨੂੰ ਹੌਲੀ-ਹੌਲੀ ਦਬਾਓ। ਹੁਣ ਸਰਵਿੰਗ ਬਾਊਲ 'ਚ ਰੱਖੋ ਅਤੇ ਉਨ੍ਹਾਂ 'ਤੇ ਦਹੀਂ ਪਾ ਦਿਓ। ਚਾਟ ਮਸਾਲਾ, ਲਾਲ ਮਿਰਚ ਪਾਊਡਰ ਅਤੇ ਨਮਕ ਛਿੜਕੋ ਤੇ ਉੱਪਰ ਇਮਲੀ ਦੀ ਚਟਨੀ ਪਾ ਦਿਓ।
ਅੰਤ ਵਿੱਚ ਕੱਟੇ ਹੋਏ ਧਨੀਆ ਪੱਤੇ ਤੇ ਅਨਾਰ ਦੇ ਬੀਜਾਂ ਨਾਲ ਗਾਰਨਿਸ਼ ਕਰੋ ਅਤੇ ਸਰਵ ਕਰੋ।