ਸਾਲ 2024 'ਚ ਇਨ੍ਹਾਂ 8 ਅਦਾਕਾਰਾ ਨੂੰ ਮਿਲੀ ਮਾਂ ਬਣਨ ਦੀ ਖੁਸ਼ੀ


By Neha diwan23, Oct 2024 01:47 PMpunjabijagran.com

ਬਾਲੀਵੁੱਡ

ਬਾਲੀਵੁੱਡ ਤੇ ਟੀਵੀ ਜਗਤ ਦੇ ਕਈ ਸਟਾਰ ਜੋੜਿਆਂ ਲਈ ਸਾਲ 2024 ਬਹੁਤ ਖਾਸ ਰਿਹਾ ਹੈ। ਫਿਲਹਾਲ ਇਸ ਸਾਲ ਦਾ 10ਵਾਂ ਮਹੀਨਾ ਚੱਲ ਰਿਹਾ ਹੈ ਅਤੇ ਇੰਡਸਟਰੀ ਦੇ ਕਈ ਸਟਾਰ ਜੋੜਿਆਂ ਦੇ ਘਰ ਬੱਚੇ ਪਹੁੰਚ ਚੁੱਕੇ ਹਨ।

ਦੀਪਿਕਾ ਪਾਦੂਕੋਣ

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਵਿਆਹ ਦੇ 6 ਸਾਲ ਬਾਅਦ ਮਾਤਾ-ਪਿਤਾ ਬਣ ਗਏ ਹਨ। ਦੀਪਿਕਾ ਨੇ 8 ਸਤੰਬਰ ਨੂੰ ਇੱਕ ਪਿਆਰੀ ਬੇਟੀ ਨੂੰ ਜਨਮ ਦਿੱਤਾ।

ਮਸਾਬਾ ਗੁਪਤਾ

ਮਸਾਬਾ ਗੁਪਤਾ ਅਤੇ ਉਨ੍ਹਾਂ ਦੇ ਪਤੀ ਸਤਿਆਦੀਪ ਮਿਸ਼ਰਾ ਵੀ ਇਸ ਸਾਲ ਮਾਤਾ-ਪਿਤਾ ਬਣੇ ਹਨ। ਮਸਾਬਾ ਪ੍ਰੈਗਨੈਂਸੀ ਦੌਰਾਨ ਕੰਮ 'ਚ ਐਕਟਿਵ ਰਹੀ।

ਪ੍ਰਿੰਸ ਨਰੂਲਾ

ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਲਈ ਕਰਵਾ ਚੌਥ ਬਹੁਤ ਖਾਸ ਸੀ। ਇਸ ਕਰਵਾ ਚੌਥ ਦੇ ਦਿਨ ਹੀ ਜੋੜੇ ਨੇ ਆਪਣੀ ਬੇਟੀ ਦਾ ਸਵਾਗਤ ਕੀਤਾ।

ਸਨਾ ਸਈਦ

ਕੁੰਡਲੀ ਭਾਗਿਆ ਫੇਮ ਸਨਾ ਸਈਦ ਵੀ ਮਾਂ ਬਣ ਚੁੱਕੀ ਹੈ। ਸਨਾ ਇਨ੍ਹੀਂ ਦਿਨੀਂ ਕੰਮ ਤੋਂ ਬਰੇਕ 'ਤੇ ਹੈ। ਅਭਿਨੇਤਰੀ ਨੇ ਗਰਭ ਅਵਸਥਾ ਕਾਰਨ ਸੀਰੀਅਲ ਨੂੰ ਅਲਵਿਦਾ ਕਹਿ ਦਿੱਤਾ ਸੀ।

ਓਜਸਵੀ ਅਰੋੜਾ

'ਕਿਆ ਹਾਲ ਮਿਸਟਰ ਪੰਚਾਲ' ਦੀ 'ਪਰੀ' ਉਰਫ਼ ਅਦਾਕਾਰਾ ਓਜਸਵੀ ਅਰੋੜਾ ਨੂੰ ਵੀ ਇਸ ਸਾਲ ਮਾਂ ਬਣਨ ਦੀ ਖੁਸ਼ੀ ਮਿਲੀ ਹੈ। ਓਜਸਵੀ ਨੇ ਵਿਆਹ ਦੇ 11 ਸਾਲ ਬਾਅਦ 16 ਸਤੰਬਰ ਨੂੰ ਬੱਚੇ ਦਾ ਸੁਆਗਤ ਕੀਤਾ।

ਸਮ੍ਰਿਤੀ ਖੰਨਾ

ਸਮ੍ਰਿਤੀ ਖੰਨਾ ਇਸ ਸਾਲ ਦੂਜੀ ਵਾਰ ਮਾਂ ਬਣੀ ਹੈ। ਸਮ੍ਰਿਤੀ ਨੇ ਸਤੰਬਰ ਮਹੀਨੇ 'ਚ ਬੇਟੀ ਨੂੰ ਜਨਮ ਦਿੱਤਾ ਸੀ। ਅਦਾਕਾਰਾ ਨੇ ਅਜੇ ਤੱਕ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ।

ਰਿਚਾ ਚੱਢਾ

ਰਿਚਾ ਚੱਢਾ ਅਤੇ ਅਲੀ ਫਜ਼ਲ ਵੀ ਮਾਤਾ-ਪਿਤਾ ਬਣ ਗਏ ਹਨ। ਜੋੜੇ ਦੇ ਘਰ ਬੱਚੇ ਦਾ ਸੁਆਗਤ ਕੀਤਾ ਗਿਆ। ਰਿਚਾ ਨੇ ਅਜੇ ਤੱਕ ਬੱਚੇ ਦਾ ਚਿਹਰਾ ਨਹੀਂ ਦਿਖਾਇਆ ਹੈ।

ALL PHOTO CREDIT : INSTAGRAM

ਕੈਂਸਰ ਦਾ ਦਰਦ ਭੁੱਲ ਕੇ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ ਹਿਨਾ ਖਾਨ