ਨੈਨਾ ਤੋਂ ਲੈ ਕੇ ਰਾਣੀ ਪਦਮਾਵਤੀ ਤਕ, ਇਹ ਹਨ ਦੀਪਿਕਾ ਪਾਦੂਕੋਣ ਦੇ ਸ਼ਾਨਦਾਰ ਕਿਰਦਾਰ


By Neha Diwan2023-01-05, 15:51 ISTpunjabijagran.com

ਦੀਪਿਕਾ ਪਾਦੁਕੋਣ ਦਾ ਜਨਮਦਿਨ

ਅੱਜ ਦੀਪਿਕਾ ਪਾਦੁਕੋਣ ਦਾ ਜਨਮਦਿਨ ਹੈ। ਉਸ ਨੇ ਆਪਣੇ ਕੰਮ ਦੇ ਬਲ 'ਤੇ ਪੂਰੇ ਭਾਰਤ 'ਚ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ।

ਦੀਪਿਕਾ ਪਾਦੁਕੋਣ

ਦੀਪਿਕਾ ਪਾਦੁਕੋਣ ਬੇਸ਼ਰਮ ਰੰਗ ਦੇ ਗੀਤ ਕਾਰਨ ਇਨ੍ਹੀਂ ਦਿਨੀਂ ਟ੍ਰੋਲ ਹੋ ਰਹੀ ਹੈ ਪਰ ਫੈਨਜ਼ ਉਨ੍ਹਾਂ ਦੇ ਕੁਝ ਕਿਰਦਾਰਾਂ ਨੂੰ ਕਾਫੀ ਪਸੰਦ ਕਰਦੇ ਹਨ।

ਯੇ ਜਵਾਨੀ ਹੈ ਦੀਵਾਨੀ

ਯੇ ਜਵਾਨੀ ਹੈ ਦੀਵਾਨੀ ਫਿਲਮ ਬਾਲੀਵੁੱਡ ਦੀਆਂ ਬਿਹਤਰੀਨ ਫਿਲਮਾਂ ਵਿੱਚੋਂ ਇੱਕ ਹੈ। । ਇਸ ਫਿਲਮ 'ਚ ਦੀਪਿਕਾ ਪਾਦੂਕੋਣ ਨੇ ਨੈਨਾ ਤਲਵਾਰ ਨਾਂ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ।

ਮੀਨੰਮਾ - ਚੇਨਈ ਐਕਸਪ੍ਰੈਸ

ਇਸ ਫਿਲਮ 'ਚ ਉਹ ਦੱਖਣ ਭਾਰਤੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਸੀ। ਇਸ ਮਿੱਠੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਫਿਲਮ 'ਚ ਸ਼ਾਹਰੁਖ ਵੀ ਮੁੱਖ ਭੂਮਿਕਾ 'ਚ ਸਨ।

Leela - Goliyon Ki Rasleela Ramleela

ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਮਜ਼ਬੂਤ ​​ਰਿਸ਼ਤੇ ਦਾ ਸਿਹਰਾ ਇਸ ਫਿਲਮ ਨੂੰ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਦੋਵਾਂ ਦੀ ਪ੍ਰੇਮ ਕਹਾਣੀ ਇਸ ਫਿਲਮ ਤੋਂ ਬਾਅਦ ਸ਼ੁਰੂ ਹੋਈ ਸੀ।

ਰਾਣੀ ਪਦਮਾਵਤੀ - ਪਦਮਾਵਤ

ਬੇਸ਼ੱਕ ਅਸੀਂ ਫਿਲਮ ਪਦਮਾਵਤ ਨੂੰ ਲੈ ਕੇ ਕਾਫੀ ਹੰਗਾਮਾ ਹੁੰਦਾ ਦੇਖਿਆ ਹੈ ਇਸ ਫਿਲਮ ਦੇ ਦੌਰਾਨ ਦੀਪਿਕਾ ਪਾਦੁਕੋਣ ਨੇ ਬਹੁਤ ਸਾਰੇ ਗਹਿਣੇ ਪਹਿਨ ਕੇ ਸ਼ਾਹੀ ਲੁੱਕ ਲਿਆ ਸੀ, ਜਿਸ ਦੇ ਪਿੱਛੇ ਕਾਫੀ ਮਿਹਨਤ ਕੀਤੀ ਗਈ ਸੀ।

ALL PHOTO CREDIT : INSTAGRAM

ਗਰਮੀਆਂ 'ਚ ਇਨ੍ਹਾਂ ਰੰਗਾਂ ਦੇ ਕੱਪੜਿਆਂ ਨੂੰ ਆਪਣੀ ਅਲਮਾਰੀ 'ਚ ਕਰੋ ਸ਼ਾਮਲ