ਦੀਪਿਕਾ ਪਾਦੂਕੋਣ ਆਸਕਰ ਤੋਂ ਬਾਅਦ ਪਾਰਟੀ 'ਚ ਵੀ ਛਾਈ, ਲੱਗ ਰਹੀ ਬੇਹੱਦ ਖੂਬਸੂਰਤ
By Neha Diwan
2023-03-14, 13:13 IST
punjabijagran.com
ਦੀਪਿਕਾ ਪਾਦੁਕੋਣ
ਦੀਪਿਕਾ ਪਾਦੁਕੋਣ, ਜਿਸ ਨੇ ਇੱਕ ਮਖਮਲੀ ਕਾਲੇ ਆਫ-ਸ਼ੋਲਡਰ ਗਾਊਨ ਵਿੱਚ ਆਸਕਰ ਦੇ ਰੈੱਡ ਕਾਰਪੇਟ ਨੂੰ ਤਬਾਈ ਮਚਾਈ, ਇੱਕ ਹੋਰ ਸ਼ਾਨਦਾਰ ਲੁੱਕ ਵਿੱਚ ਵਾਪਸ ਆ ਗਈ ਹੈ।
ਬਲੈਕ ਬਿਊਟੀ
ਜੀ ਹਾਂ, ਬਲੈਕ ਬਿਊਟੀ ਦੇ ਤੌਰ 'ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚਣ ਤੋਂ ਬਾਅਦ, ਦੀਪਿਕਾ ਨੇ ਮਜ਼ੇਦਾਰ ਮੂਡ ਨੂੰ ਦਰਸਾਉਣ ਲਈ ਗੁਲਾਬੀ ਫਰਰੀ ਪਹਿਰਾਵੇ ਵਿੱਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ।
ਦੀਪਿਕਾ ਪਾਦੂਕੋਣ ਦਾ ਲੁੱਕ
ਅਦਾਕਾਰਾ ਦੀ ਲੇਟੈਸਟ ਇੰਸਟਾਗ੍ਰਾਮ ਪੋਸਟ 'ਤੇ ਨਜ਼ਰ ਮਾਰੀਏ ਤਾਂ ਉਸ ਨੇ ਵੈਨਿਟੀ ਫੇਅਰ ਆਸਕਰ ਪਾਰਟੀ ਬਲੂ ਕਾਰਪੇਟ ਲਈ ਜਾਮਨੀ ਰੰਗ ਦੀ ਫਰ ਡਰੈੱਸ ਪਾਈ ਹੋਈ ਹੈ।
ਡਰੈੱਸ ਲੁੱਕ
ਦੀਪਿਕਾ ਹਰ ਇੰਟਰਨੈਸ਼ਨਲ ਅਤੇ ਨੈਸ਼ਨਲ ਈਵੈਂਟ ਲਈ ਆਪਣੇ ਲੁੱਕ ਨਾਲ ਐਕਸਪੈਰੀਮੈਂਟ ਕਰਦੀ ਨਜ਼ਰ ਆ ਰਹੀ ਹੈ।
ਸ਼ਾਈਨੀ ਡਰੈੱਸ
ਹੁਣ ਉਸਨੇ ਡਿਜ਼ਾਈਨਰ ਨਈਮ ਖਾਨ ਦੇ ਫਾਲ 2023 ਕੁਲੈਕਸ਼ਨ ਤੋਂ ਇੱਕ ਜਾਮਨੀ ਸ਼ਾਈਨੀ ਡਰੈੱਸ ਚੁਣੀ। ਅਭਿਨੇਤਰੀ ਨੇ ਸਟੇਟਮੈਂਟ ਬੈਲਟ ਤੇ ਸਟੋਕਿੰਗਜ਼ ਨਾਲ ਆਪਣੇ ਲੁੱਕ ਨੂੰ ਜੋੜਿਆ।
accessories
ਦੀਪਿਕਾ ਨੇ ਚਮਕਦਾਰ ਪਹਿਰਾਵੇ ਨੂੰ ਪੂਰਾ ਕਰਨ ਲਈ ਡਾਇਮੰਡ ਈਅਰਰਿੰਗ ਸਟਾਈਲ ਕੀਤਾ,ਇਸ ਦੇ ਨਾਲ, ਡੀਪੀ ਨੇ ਹੁਣ ਜਾਮਨੀ ਪਹਿਰਾਵੇ ਦੇ ਨਾਲ ਨਾਲ ਬਲੈਕ ਹੈਂਡ ਗਲੋਵਜ਼ ਨੂੰ ਵੀ ਜਾਰੀ ਰੱਖਿਆ।
ਮੇਕਅੱਪ
ਦੀਪਿਕਾ ਦੇ ਮੇਕਅੱਪ ਨੂੰ ਦੇਖਦੇ ਹੋਏ, ਉਸਨੇ ਅੱਖਾਂ ਲਈ ਨੀਲੇ ਚਮਕਦਾਰ ਆਈ ਲਾਈਨਰ ਅਤੇ ਨਿਊਡ ਆਈ ਸ਼ੈਡੋ ਦੀ ਚੋਣ ਕੀਤੀ ਦੂਜੇ ਪਾਸੇ ਗੱਲ੍ਹਾਂ ਲਈ ਉਸ ਨੇ ਡਿਊ ਬੇਸ ਤੇ ਪੀਚ ਬਲਸ਼ ਨੂੰ ਚੁਣਿਆ ਹੈ।
ਵਾਲ ਸਟਾਈਲ
ਦੀਪਿਕਾ ਨੇ ਹੇਅਰ ਬਨ ਬਣਾਇਆ ਹੈ, ਹਾਲਾਂਕਿ ਇਸ ਵਾਰ ਉਨ੍ਹਾਂ ਨੇ ਆਪਣੇ ਪਹਿਰਾਵੇ ਨੂੰ ਪੂਰਾ ਕਰਨ ਲਈ ਮੈਸੀ ਹਾਈ ਬਨ ਚੁਣਿਆ ਹੈ। ਦੀਪਿਕਾ ਨੇ ਬਲੈਕ ਹੀਲਸ ਨਾਲ ਪੂਰੀ ਦਿੱਖ ਨੂੰ ਪੂਰਾ ਕੀਤਾ
presenters
ਦੀਪਿਕਾ ਇਸ ਸਾਲ ਆਸਕਰ 'ਚ presenters 'ਚੋਂ ਇਕ ਸੀ। ਉਨ੍ਹਾਂ ਨੇ ਸਟੇਜ 'ਤੇ ਆ ਕੇ ਫਿਲਮ 'ਆਰ.ਆਰ.ਆਰ' ਤੋਂ 'ਨਾਟੂ ਨਾਟੂ' ਦੇ ਪ੍ਰਦਰਸ਼ਨ ਦਾ ਐਲਾਨ ਕੀਤਾ।
ALL PHOTO CREDIT : INSTAGRAM
ਸਾਰਾ ਅਲੀ ਖਾਨ ਦੇ ਦੇਖੋ ਲਹਿੰਗੇ 'ਚ ਕਾਤਿਲਾਨਾ ਅੰਦਾਜ਼
Read More