ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਨੂੰ ਲੈ ਕੇ ਕਾਫ਼ੀ ਚਰਚਾ ’ਚ ਹੈ। ਇਸ ਦੌਰਾਨ ਅਦਾਕਾਰਾ ਦੇ ਪ੍ਰਸ਼ੰਸਕਾਂ ਨੂੰ ਆਪਣੇ ਸਟਾਰ ’ਤੇ ਮਾਣ ਮਹਿਸੂਸ ਕਰਨ ਦਾ ਇਕ ਹੋਰ ਮੌਕਾ ਮਿਲਿਆ ਹੈ।
ਦਰਅਸਲ ਦੀਪਿਕਾ ਪਾਦੂਕੋਣ ਫੀਫਾ ਵਿਸ਼ਵ ਕੱਪ ਦੇ ਫਾਈਨਲ ’ਚ ਟਰਾਫੀ ਦਾ ਉਦਘਾਟਨ ਕਰੇਗੀ
ਇਨ੍ਹੀਂ ਦਿਨੀਂ ਕਤਰ ’ਚ ਫੀਫਾ ਵਿਸ਼ਵ ਕੱਪ ਹੋ ਰਿਹਾ ਹੈ, ਜਿਸ ਦਾ ਫਾਈਨਲ 18 ਦਸੰਬਰ 2022 ਨੂੰ ਹੋਣ ਜਾ ਰਿਹਾ ਹੈ। ਅਜਿਹੇ ’ਚ ਦੀਪਿਕਾ ਪਾਦੂਕੋਣ ਵੀ ਇਸ ਫਿਨਾਲੇ ’ਚ ਹਿੱਸਾ ਲੈਣ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਦੀਪਿਕਾ ਦਾ ਨਾਂ ਤੈਅ ਹੋ ਗਿਆ ਹੈ। ਜੇ ਅਜਿਹਾ ਹੁੰਦਾ ਹੈ ਤਾਂ ਦੀਪਿਕਾ ਪਾਦੂਕੋਣ ਉਹ ਬਾਲੀਵੁੱਡ ਅਦਾਕਾਰਾ ਹੈ, ਜਿਸ ਨੂੰ ਫੀਫਾ ਵਿਸ਼ਵ ਕੱਪ ਟਰਾਫੀ ਦਿਖਾਉਣ ਦਾ ਮੌਕਾ ਮਿਲੇਗਾ।
ਹਾਲ ਹੀ ’ਚ ਬਾਲੀਵੁੱਡ ਦੀ ਬੇਬੀ ਕੁਈਨ ਯਾਨੀ ਨੋਰਾ ਫਤੇਹੀ ਨੇ ਫੀਫਾ ਵਰਲਡ ਕੱਪ ’ਚ ਆਪਣਾ ਦਮਦਾਰ ਪ੍ਰਦਰਸ਼ਨ ਦਿੱਤਾ ਹੈ। ‘ਲਾਈਟ ਦ ਸਕਾਈ’ ਗੀਤ ’ਤੇ ਉਸ ਨੇ ਸਾਨਦਾਰ ਪ੍ਰਦਰਸ਼ਨ ਕੀਤਾ ਸੀ।
ਦੀਪਿਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਇਸ ਫਿਲਮ ’ਚ ਉਹ ਪਹਿਲੀ ਵਾਰ ਸਾਊਥ ਐਕਟਰ ਪ੍ਰਭਾਸ ਨਾਲ ਨਜ਼ਰ ਆਵੇਗੀ। ਇਸ ’ਚ ਅਮਿਤਾਭ ਬੱਚਨ ਵੀ ਨਜ਼ਰ ਆਵੇਗੀ।
ਇਹ ਹਿੰਦੀ ਸਿਨੇਮਾ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਹੋਵੇਗੀ। ਇਹ ਫਿਲਮ ਨਾਗ ਅਸ਼ਵਿਨ ਦੇ ਨਿਰਦੇਸਨ ਹੇਠ ਬਣ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਇਸ ਫਿਲਮ ਦੀ ਸ਼ੂਟਿੰਗ ਸਾਲ 2023 ’ਚ ਪੂਰੀ ਹੋ ਜਾਵੇਗੀ।