ਸਿਹਤ ਲਈ ਬਹੁਤ ਫਾਇਦੇਮੰਦ ਹਨ ਦਲੀਆ ਦੇ ਲੱਡੂ, ਇਸ ਤਰ੍ਹਾਂ ਬਣਾਓ
By Neha Diwan
2023-03-28, 10:17 IST
punjabijagran.com
ਦਲੀਆ
ਦਲੀਆ ਦਾ ਨਾਮ ਸੁਣਦੇ ਹੀ ਸਾਡਾ ਮੂੰਹ ਬਣ ਜਾਂਦਾ ਹੈ ਕਿਉਂਕਿ ਸਾਡੇ ਲਈ ਦਲੀਆ ਸਿਰਫ ਬਿਮਾਰ ਲੋਕ ਹੀ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕਿੰਨਾ ਫਾਇਦੇਮੰਦ ਹੈ।
ਦਲੀਆ 'ਚ ਪਾਏ ਜਾਣ ਵਾਲੇ ਤੱਤ
ਇਸ 'ਚ ਫਾਸਫੋਰਸ, ਥਿਆਮਿਨ, ਫੋਲੇਟ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ, ਜ਼ਿੰਕ, ਫਾਈਬਰ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।
ਕਈ ਤਰੀਕਿਆਂ ਨਾਲ ਬਣਾ ਸਕਦੇ ਹੋ
ਇਹੀ ਕਾਰਨ ਹੈ ਕਿ ਦਲੀਆ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਕੁਝ ਲੋਕ ਮਿੱਠਾ ਦਲੀਆ ਬਣਾਉਂਦੇ ਹਨ, ਜਦਕਿ ਕੁਝ ਇਸ ਨੂੰ ਬਹੁਤ ਸਾਰੀਆਂ ਸਬਜ਼ੀਆਂ, ਦਾਲਾਂ ਆਦਿ ਮਿਲਾ ਕੇ ਖਾਂਦੇ ਹਨ।
ਸਮੱਗਰੀ
ਦਲੀਆ 2 ਕੱਪ, ਦੁੱਧ 3 ਕੱਪ,ਘਿਓ 4 ਚਮਚ, ਬਦਾਮ ਬਾਰੀਕ ਕੱਟਿਆ, ਕਾਜੂ - 7 (ਬਾਰੀਕ ਕੱਟਿਆ ਹੋਇਆ), ਖੰਡ - 1 ਕੱਪ
ਵਿਧੀ ਸਟੈਪ 1
ਦਲੀਆ ਨੂੰ ਇੱਕ ਕਟੋਰੇ ਵਿੱਚ ਕੱਢੋ ਤੇ ਇਸਨੂੰ ਸਾਫ਼ ਕਰੋ। ਫਿਰ ਗੈਸ 'ਤੇ ਇਕ ਪੈਨ ਗਰਮ ਕਰੋ ਅਤੇ ਇਸ ਵਿਚ ਘਿਓ ਪਾ ਕੇ ਪਿਘਲਣ ਦਿਓ।
ਸਟੈਪ 2
ਜਦੋਂ ਇਹ ਦੁਬਾਰਾ ਗਰਮ ਹੋ ਜਾਵੇ ਤਾਂ ਦਲੀਆ ਪਾਓ ਅਤੇ ਲਗਾਤਾਰ ਹਿਲਾਉਂਦੇ ਰਹੋ ਅਤੇ ਖੁਸ਼ਬੂ ਆਉਣ ਤਕ ਭੁੰਨ ਲਓ।
ਸਟੈਪ 3
ਜਦੋਂ ਦਲੀਆ ਹਲਕਾ ਭੂਰਾ ਹੋ ਜਾਵੇ ਤਾਂ ਦੁੱਧ ਪਾਓ ਅਤੇ ਢੱਕ ਕੇ 15 ਮਿੰਟ ਤਕ ਪਕਾਓ। ਜੇਕਰ ਦੁੱਧ ਸੁੱਕਣ ਲੱਗੇ ਤਾਂ ਇਸ ਵਿਚ ਚੀਨੀ ਜਾਂ ਗੁੜ ਪਾ ਕੇ ਪਕਣ ਦਿਓ।
ਸਟੈਪ 4
ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ, ਇਸ ਮਿਸ਼ਰਣ ਨੂੰ ਕੁਝ ਦੇਰ ਠੰਡਾ ਹੋਣ ਲਈ ਛੱਡ ਦਿਓ ਅਤੇ ਫਿਰ ਲੱਡੂ ਦਾ ਆਕਾਰ ਦਿਓ। ਸਿਹਤਮੰਦ ਲੱਡੂ ਖਾਣ ਲਈ ਤਿਆਰ ਹਨ, ਜਿਨ੍ਹਾਂ ਨੂੰ ਤੁਸੀਂ ਸਰਵ ਕਰ ਸਕਦੇ ਹੋ।
ਕੀ ਤੁਸੀਂ ਵੀ ਹੋ whiskey lover? ਤਾਂ ਜਾਣੋ ਇਸ ਦੇ ਨੁਕਸਾਨ
Read More