ਹਾਰਮੋਨ ਸੰਤੁਲਨ ਬਣਾਈ ਰੱਖਣ ਲਈ ਇਨ੍ਹਾਂ ਆਦਤਾਂ ਨੂੰ ਅਪਣਾਓ


By Neha diwan24, Nov 2024 10:56 AMpunjabijagran.com

ਹਾਰਮੋਨਸ ਦਾ ਬਦਲਾਅ

ਜੇ ਸਰੀਰ 'ਚ ਹਾਰਮੋਨਸ ਖਰਾਬ ਹੋ ਜਾਣ ਤਾਂ ਸਭ ਕੁਝ ਖਰਾਬ ਹੋ ਜਾਂਦੈ। ਜਦੋਂ ਸਰੀਰ ਵਿੱਚ ਹਾਰਮੋਨਲ ਉਤਰਾਅ-ਚੜ੍ਹਾਅ ਹੁੰਦੇ ਹਨ ਤਾਂ ਹਰ ਛੋਟੀ ਚੀਜ਼ ਪ੍ਰਭਾਵਿਤ ਹੁੰਦੀ ਹੈ, ਮੂਡ ਸਵਿੰਗ ਤੋਂ ਭੁੱਖ ਅਤੇ ਊਰਜਾ ਦੇ ਪੱਧਰ ਤੱਕ।

ਇਹ ਸਮੱਸਿਆ ਔਰਤਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਦੇ ਸਰੀਰ 'ਚ ਪੂਰੇ ਮਹੀਨੇ ਹਾਰਮੋਨਲ ਬਦਲਾਅ ਹੁੰਦੇ ਰਹਿੰਦੇ ਹਨ ਅਤੇ ਅਜਿਹੇ 'ਚ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਜਾਵੇ।

ਹਾਰਮੋਨ ਲਈ ਸਿਹਤਮੰਦ ਭੋਜਨ

ਜੇਕਰ ਤੁਸੀਂ ਆਪਣੇ ਹਾਰਮੋਨਸ ਨੂੰ ਕੁਦਰਤੀ ਤੌਰ 'ਤੇ ਸੰਤੁਲਿਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਖੁਰਾਕ ਵਿੱਚ ਫਾਈਬਰ ਅਤੇ ਸਿਹਤਮੰਦ ਚਰਬੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਖੰਡ ਤੇ ਪ੍ਰੋਸੈਸਡ ਭੋਜਨ

ਖੰਡ ਅਤੇ ਪ੍ਰੋਸੈਸਡ ਭੋਜਨ ਦੀ ਜ਼ਿਆਦਾ ਖਪਤ ਹਾਰਮੋਨਲ ਅਸੰਤੁਲਨ ਦਾ ਕਾਰਨ ਬਣ ਸਕਦੀ ਹੈ, ਇਸ ਲਈ ਤੁਹਾਨੂੰ ਇਸ ਤੋਂ ਬਚਣਾ ਚਾਹੀਦਾ ਹੈ। ਇਹ ਭੋਜਨ ਬਲੱਡ ਸ਼ੂਗਰ ਨੂੰ ਵਧਾਉਂਦੇ ਹਨ ਅਤੇ ਇਹ ਇਨਸੁਲਿਨ ਨੂੰ ਪ੍ਰਭਾਵਤ ਕਰਦੈ।

ਕੈਫੀਨ ਦੇ ਸੇਵਨ 'ਤੇ ਨਜ਼ਰ ਰੱਖੋ

ਕੈਫੀਨ ਦਾ ਸੇਵਨ ਕਰਨ ਨਾਲ ਤੁਸੀਂ ਊਰਜਾਵਾਨ ਮਹਿਸੂਸ ਕਰਦੇ ਹੋ। ਪਰ ਬਹੁਤ ਜ਼ਿਆਦਾ ਕੈਫੀਨ ਕੋਰਟੀਸੋਲ ਨੂੰ ਵਧਾ ਸਕਦੀ ਹੈ, ਜੋ ਤੁਹਾਡੀ ਨੀਂਦ ਨੂੰ ਵਿਗਾੜ ਸਕਦੀ ਹੈ ਅਤੇ ਹਾਰਮੋਨਲ ਸੰਤੁਲਨ ਨੂੰ ਵਿਗਾੜ ਸਕਦੀ ਹੈ।

ਚੰਗੀ ਨੀਂਦ ਲਓ

ਹਾਰਮੋਨ ਸੰਤੁਲਨ ਬਣਾਈ ਰੱਖਣ ਲਈ ਨੀਂਦ ਬਹੁਤ ਜ਼ਰੂਰੀ ਹੈ। ਇਸ ਲਈ ਰਾਤ ਨੂੰ ਘੱਟ ਤੋਂ ਘੱਟ 7-8 ਘੰਟੇ ਦੀ ਨੀਂਦ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਤਣਾਅ ਦੇ ਪੱਧਰ ਦਾ ਪ੍ਰਬੰਧਨ ਕਰੋ

ਤਣਾਅ ਦਾ ਪੱਧਰ ਵਧਣ ਨਾਲ ਕੋਰਟੀਸੋਲ ਦਾ ਪੱਧਰ ਵਧ ਜਾਂਦੈ ਤੇ ਇਸ ਕਾਰਨ ਕਈ ਹੋਰ ਹਾਰਮੋਨਸ ਵੀ ਖਰਾਬ ਹੋ ਜਾਂਦੇ ਹਨ। ਤਣਾਅ ਮੁਕਤ ਰੱਖਣ ਲਈ ਡੂੰਘੇ ਸਾਹ ਲੈਣ ਤੇ ਸੈਰ ਕਰਨਾ, ਸੂਰਜ ਦੀ ਰੌਸ਼ਨੀ ਅਤੇ ਤਾਜ਼ੀ ਹਵਾ ਲੈਣਾ ਫਾਇਦੇਮੰਦ ਹੈ

ਰੋਜ਼ਾਨਾ 1 ਚੁਕੰਦਰ ਖਾਣ ਨਾਲ ਔਰਤਾਂ ਦੀ ਜਣਨ ਸ਼ਕਤੀ ‘ਤੇ ਪਵੇਗਾ ਪ੍ਰਭਾਵ