ਅਸੀਂ ਜਦੋਂ ਰਾਤ ਨੂੰ ਗਹਿਰੀ ਨੀਂਦ 'ਚ ਹੁੰਦੇ ਹਾਂ ਤਾਂ ਕੋਈ ਨਾ ਕੋਈ ਸੁਪਨਾ ਜ਼ਰੂਰ ਦੇਖਦੇ ਹਾਂ। ਇਨ੍ਹਾਂ 'ਚੋ ਕੁਝ ਸੁਪਨੇ ਸਾਨੂੰ ਅਸਲ ਜੀਵਨ ਨਾਲ ਜੁੜੇ ਚੰਗੇ ਜਾਂ ਬੁਰੇ ਸੰਕੇਤ ਦਿੰਦੇ ਹਨ।
ਜੇ ਤੁਹਾਡੇ ਸੁਪਨੇ 'ਚ ਛੋਟਾ ਬੱਚਾ ਦਿਖਾਈ ਦਿੰਦਾ ਹੈ ਤਾਂ ਇਸ ਨੂੰ ਸ਼ੁੱਭ ਮੰਨਿਆਂ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਘਰ 'ਚ ਜਲਦ ਹੀ ਕੋਈ ਖੁਸ਼ਹਾਲੀ ਆਉਣ ਵਾਲੀ ਹੈ।
ਘਰ 'ਚ ਛੋਟਾ ਬੱਚਾ ਨਾ ਹੋਵੇ ਪਰ ਫਿਰ ਵੀ ਸੁਪਨੇ 'ਚ ਬੱਚਾ ਦਿਖਾਈ ਦੇਣਾ, ਇਸ ਦਾ ਮਤਲਬ ਹੈ ਕਿ ਤੁਹਾਡੇ ਘਰ 'ਚ ਸੁੱਖ-ਸ਼ਾਤੀ ਆਉਣ ਵਾਲੀ ਹੈ।
ਜੇ ਕੋਈ ਮਹਿਲਾਂ ਬੱਚੇ ਦੀ ਇੱਛਾ ਰੱਖਦੀ ਹੈ ਤੇ ਉਸਦੇ ਸੁਪਨੇ 'ਚ ਬੱਚਾ ਰੋਂਦੇ ਹੋਏ ਦਿਖਾਈ ਦਿੰਦਾ ਹੈ ਤਾਂ ਇਹ ਸ਼ੁੱਭ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਉਸਦੀ ਇੱਛਾ ਜਲਦੀ ਪੂਰੀ ਹੋ ਸਕਦੀ ਹੈ।
ਸੁਪਨੇ 'ਚ ਜੇ ਕੋਈ ਨਾਰਮਲ ਵਿਅਕਤੀ ਛੋਟੇ ਬੱਚੇ ਨੂੰ ਰੋਂਦੇ ਹੋਏ ਦੇਖਦਾ ਹੈ ਤਾਂ ਇਹ ਸ਼ੁੱਭ ਸੰਕੇਤ ਨਹੀਂ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਕਿਸੇ ਜ਼ਰੂਰੀ ਕੰਮ 'ਚ ਅਸਫਲਤਾ ਪ੍ਰਾਪਤ ਹੋਵੇਗੀ।
ਸੁਪਨੇ 'ਚ ਬੱਚੇ ਨੂੰ ਹੱਸਦੇ ਹੋਏ ਦਿਖਾਈ ਦੇਣਾ ਬਹੁਤ ਸ਼ੁੱਭ ਮੰਨਿਆਂ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਜਲਦ ਹੀ ਕੋਈ ਸ਼ੁੱਭ ਸਮਾਚਾਰ ਮਿਲ ਸਕਦਾ ਹੈ।
ਜੇ ਤੁਹਾਨੂੰ ਸੋਦੇ ਸਮੇਂ ਸੁਪਨੇ 'ਚ ਛੋਟਾ ਬੱਚਾ ਹੱਸਦਾ ਹੋਇਆ ਦਿਖਾਈ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਘਰ 'ਚ ਖੁਸ਼ੀਆਂ ਆਉਂਣਗੀਆਂ ਤੇ ਰੁਕੇ ਹੋਏ ਕੰਮ ਪੂਰੇ ਹੋਣਗੇ।
ਸੁਪਨੇ 'ਚ ਛੋਟੇ ਬੱਚੇ ਨੂੰ ਹੱਸਦੇ ਦੇਖਣਾ ਇਸ ਗੱਲ ਦਾ ਸੰਕੇਤ ਹੈ ਕਿ ਜਲਦ ਹੀ ਆਰਥਿਕ ਲਾਭ ਹੋਵੇਗਾ ਹੈ ਤੇ ਨੌਕਰੀ ਜਾਂ ਬਿਜ਼ਨੈੱਸ 'ਚ ਵੀ ਸਫ਼ਲਤਾ ਹੋਵੇਗੀ।