ਗੁੜ ਦਾ ਕਰਿਸਪੀ ਪਰੌਂਠਾ ਹੁੰਦਾ ਹੈ ਬਹੁਤ ਮਜ਼ੇਦਾਰ


By Neha diwan2024-04-24, 16:50 ISTpunjabijagran.com

ਗੁੜ ਦਾ ਪਰੌਂਠਾ

ਗੁੜ ਦਾ ਪਰੌਂਠਾ ਇੱਕ ਵਧੀਆ ਨਾਸ਼ਤਾ ਹੋ ਸਕਦਾ ਹੈ। ਗੁੜ ਪੋਸ਼ਕ ਤੱਤਾਂ ਨਾਲ ਭਰਪੂਰ ਹੈ। ਗੁੜ ਦੇ ਪਰੌਂਠੇ ਦਾ ਸਵਾਦ ਵੀ ਕਾਫੀ ਲਾਜਵਾਬ ਹੁੰਦਾ ਹੈ।

ਸਮੱਗਰੀ:

ਆਟਾ - 2 ਕੱਪ ,ਗੁੜ - 100 ਗ੍ਰਾਮ ,ਅਜਵਾਈਨ ਅੱਧਾ ਚਮਚਾ ,ਫੈਨਿਲ - ਅੱਧਾ ਚਮਚ, ਸੁੱਕੇ ਮੇਵੇ ਆਪਸ਼ਨਲ, ਘਿਓ/ਤੇਲ - 2 ਚੱਮਚ

ਵਿਧੀ ਸਟੈਪ 1

ਗੁੜ ਦਾ ਪਰੌਂਠਾ ਬਣਾਉਣ ਲਈ ਸਭ ਤੋਂ ਪਹਿਲਾਂ ਆਟਾ ਲਓ ਤੇ ਇਸ ਨੂੰ ਅਜਵਾਈਨ ਤੇ ਫੈਨਿਲ ਨਾਲ ਚੰਗੀ ਤਰ੍ਹਾਂ ਗੁੰਨ ਲਓ। ਹੁਣ ਇਸ ਨੂੰ ਢੱਕ ਕੇ ਕੁਝ ਦੇਰ ਆਰਾਮ ਕਰਨ ਲਈ ਰੱਖੋ।

ਸਟੈਪ 2

ਇਸ ਤੋਂ ਬਾਅਦ ਆਟੇ ਨੂੰ ਲੈ ਕੇ ਇਸ 'ਚ ਗੁੜ ਅਤੇ ਬਾਰੀਕ ਕੱਟੇ ਹੋਏ ਸੁੱਕੇ ਮੇਵੇ ਪਾ ਕੇ ਰੋਲ ਕਰ ਲਓ। ਫਿਰ ਤਵੇ 'ਤੇ ਥੋੜ੍ਹਾ ਜਿਹਾ ਘਿਓ ਲਗਾ ਕੇ ਦੋਹਾਂ ਪਾਸਿਆਂ ਤੋਂ ਕਰਿਸਪੀ ਬਣਾ ਲਓ।

ਸਟੈਪ 3

ਸਵਾਦਿਸ਼ਟ ਤੇ ਸਿਹਤਮੰਦ ਗੁੜ ਦਾ ਪਰੌਂਠਾ ਤਿਆਰ ਹੈ, ਜੋ ਦਾਦੀ ਦੇ ਹੱਥਾਂ ਦੇ ਸਵਾਦ ਦੀ ਯਾਦ ਦਿਵਾਉਂਦਾ ਹੈ।

ਗਰਮੀਆਂ 'ਚ ਸ਼ੂਜ਼ 'ਚੋਂ ਆਉਂਦੀ ਹੈ ਬਦਬੂ ਤਾਂ ਕਰੋ ਇਹ ਕੰਮ