ਹੁਣ ਤੁਸੀਂ ਵੀ ਲਗਵਾ ਸਕੋਗੇ ਕੋਵਿਡ ਦੀ ਨੇਜ਼ਲ ਵੈਕਸੀਨ, ਜਾਣੋ ਕਿਵੇਂ ਕਰਦੀ ਹੈ ਕੰਮ ?


By Neha Diwan2022-12-23, 16:02 ISTpunjabijagran.com

ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ

ਸਿਹਤ ਮੰਤਰੀ ਮਾਂਡਵੀਆ ਨੇ ਦੱਸਿਆ ਕਿ ਭਾਰਤ ਬਾਇਓਟੈਕ ਨੇਜ਼ਲ ਵੈਕਸੀਨ ਨੂੰ ਬੂਸਟਰ ਡੋਜ਼ ਵਜੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਭਾਰਤ ਬਾਇਓਟੈਕ ਦੀ ਇੰਟ੍ਰਾਨੇਜ਼ਲ ਕੋਵਿਡ ਵੈਕਸੀਨ ਪ੍ਰਾਈਵੇਟ ਕੇਂਦਰਾਂ 'ਤੇ ਉਪਲਬਧ ਹੋਵੇਗੀ।

CoWIN ਪੋਰਟਲ

ਇਸ ਦੇ ਨਾਲ ਹੀ ਇਸ ਦੀ ਆਪਸ਼ਨ ਸ਼ੁੱਕਰਵਾਰ ਸ਼ਾਮ ਤੋਂ CoWIN ਪੋਰਟਲ 'ਤੇ ਵੀ ਦਿਖਾਈ ਦੇਵੇਗਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਨੇਜ਼ਲ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪ੍ਰਾਈਵੇਟ ਹਸਪਤਾਲਾਂ

ਇਸ ਦੀ ਵਰਤੋਂ ਹੇਟਰੋਲੋਗਸ ਬੂਸਟਰ ਵਜੋਂ ਕੀਤੀ ਜਾਵੇਗੀ, ਜੋ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਦਿੱਤੀ ਜਾਵੇਗੀ। ਪਹਿਲਾਂ ਇਹ ਪ੍ਰਾਈਵੇਟ ਹਸਪਤਾਲਾਂ 'ਚ ਉਪਲਬਧ ਹੋਵੇਗਾ।

ਕੀ ਹੁੰਦੀ ਹੈ ਨੇਜ਼ਲ ਵੈਕਸੀਨ ?

ਨੇਜ਼ਲ ਵੈਕਸੀਨ ਕਿਸੇ ਟੀਕੇ ਦੀ ਮਦਦ ਨਾਲ ਨਹੀਂ ਲਗਾਈ ਜਾਂਦੀ, ਇਸ ਦੀਆਂ ਬੂੰਦਾਂ ਵਿਅਕਤੀ ਦੇ ਨੱਕ ਜਾਂ ਮੂੰਹ 'ਚ ਪਾਈਆਂ ਜਾਂਦੀਆਂ ਹਨ। ਪ੍ਰਤੀਰੋਧਕ ਪ੍ਰਤੀਕਿਰਿਆ ਸ਼ੁਰੂ ਹੋ ਜਾਵੇਗੀ ਤੇ ਵਾਇਰਸ ਨੂੰ ਹਮਲਾ ਨਹੀਂ ਕਰਨ ਦੇਵੇਗੀ

ਨੇਜ਼ਲ ਵੈਕਸੀਨ ਦੇ ਕੀ ਫਾਇਦੇ ਹਨ?

ਇਸ ਨੂੰ ਲਗਾਉਣਾ ਆਸਾਨ ਹੈ ਕਿਉਂਕਿ ਇਸ ਵਿਚ ਸੂਈ ਦੀ ਵਰਤੋਂ ਨਹੀਂ ਹੁੰਦੀ ਕਿਉਂਕਿ ਇਸ ਨੂੰ ਲਗਾਉਣਾ ਆਸਾਨ ਹੈ, ਇਸ ਲਈ ਇਸ ਦੇ ਲਈ ਟ੍ਰੈਂਡ ਹੈਲਥਕੇਅਰ ਵਰਕਰ ਦੀ ਜ਼ਰੂਰਤ ਨਹੀਂ ਪੈਂਦੀ।

ਕੀ ਨੇਜ਼ਲ ਵੈਕਸੀਨ ਦੇ ਸਾਈਡ ਇਫੈਕਟ ਹਨ?

ਇਸ ਟੀਕੇ ਦੇ ਮਾੜੇ ਪ੍ਰਭਾਵਾਂ 'ਚ ਸਿਰਦਰਦ, ਬੁਖਾਰ, ਨੱਕ ਵਗਣਾ, ਛਿੱਕਾਂ ਆਉਣਾ ਦੇਖਿਆ ਗਿਆ। ਜਦੋਂਕਿ ਗੰਭੀਰ ਐਲਰਜੀ ਵਾਲੀ ਇਨਫੈਕਸ਼ਨ ਘੱਟ ਹੀ ਲੋਕਾਂ 'ਚ ਦੇਖੀ ਗਈ।

ਕਿਨ੍ਹਾਂ ਲੋਕਾਂ ਨੂੰ ਨਹੀਂ ਲੈਣੀ ਚਾਹੀਦੀ ਨੇਜ਼ਲ ਵੈਕਸੀਨ ?

ਵੈਕਸੀਨ 'ਚ ਮੌਜੂਦ ਕਿਸੇ ਵੀ ਸਮੱਗਰੀ ਤੋਂ ਐਲਰਜੀ ਹੈ। ਵੈਕਸੀਨ ਦੀ ਪਿਛਲੀ ਡੋਜ਼ ਤੋਂ ਬਾਅਦ ਗੰਭੀਰ ਐਲਰਜੀ ਰਿਐਕਸ਼ਨ ਹੋਏ ਹਨ। ਇਸ ਵੇਲੇ ਗੰਭੀਰ ਇਨਫੈਕਸ਼ਨ ਜਾਂ ਬੁਖਾਰ ਹੋਵੇ।

ਸਲੀਪਰ ਤੇ ਜਨਰਲ ਕੰਪਾਰਟਮੈਂਟ ਹੁੰਦੇ ਹਨ ਵੱਖੋ-ਵੱਖਰੇ, ਇਸ ਤਰ੍ਹਾਂ ਪਛਾਣੋ