ਸੇਂਧਾ ਨਮਕ ਦਾ ਸੇਵਨ ਕਈ ਬਿਮਾਰੀਆਂ ਦੇ ਇਲਾਜ 'ਚ ਹੈ ਫਾਇਦੇਮੰਦ


By Neha diwan2024-05-20, 16:31 ISTpunjabijagran.com

ਸੇਂਧਾ ਨਮਕ

ਇਹ ਇਕ ਕਿਸਮ ਦਾ ਕੁਦਰਤੀ ਲੂਣ ਹੈ, ਜਿਸ ਦੀ ਵਰਤੋਂ ਨਾ ਸਿਰਫ਼ ਖਾਣ ਲਈ ਕੀਤੀ ਜਾਂਦੀ ਹੈ ਬਲਕਿ ਆਯੁਰਵੇਦ ਵਿਚ ਕਈ ਬਿਮਾਰੀਆਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ।

ਸੇਂਧਾ ਨਮਕ ਦੇ ਫਾਇਦੇ

ਇਸ ਦੇ ਠੰਢੇ ਸੁਭਾਅ ਦੇ ਕਾਰਨ, ਇਹ ਪਿਤ ਦੋਸ਼ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ। ਇਹ ਜ਼ੁਕਾਮ ਤੇ ਖਾਂਸੀ ਨੂੰ ਠੀਕ ਕਰਨ ਦੇ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ।

ਮਸੂੜਿਆਂ ਲਈ ਫਾਇਦੇਮੰਦ

ਮਸੂੜਿਆਂ 'ਚੋਂ ਖੂਨ ਆਉਣਾ ਬੰਦ ਕਰਨ ਲਈ ਤ੍ਰਿਫਲਾ ਪਾਊਡਰ ਅਤੇ ਨਿੰਮ ਦੇ ਪਾਊਡਰ 'ਚ ਇਕ ਚੱਮਚ ਸੇਂਧਾ ਨਮਕ ਮਿਲਾ ਕੇ ਮਿਸ਼ਰਣ ਬਣਾਓ ਤੇ ਮਸੂੜਿਆਂ ਦੀ ਮਾਲਿਸ਼ ਕਰੋ। ਇਸ ਤੋਂ ਬਾਅਦ ਪਾਣੀ ਨਾਲ ਕੁਰਲੀ ਕਰ ਲਓ।

ਪਾਚਨ ਤੰਤਰ

ਪੇਟ ਦਰਦ, ਗੈਸ, ਪੇਟ ਦੇ ਛਾਲੇ ਆਦਿ 'ਚ ਸੇਂਧਾ ਨਮਕ ਬਹੁਤ ਫਾਇਦੇਮੰਦ ਹੁੰਦਾ ਹੈ। ਭੋਜਨ ਵਿਚ ਨਮਕ ਦੀ ਵਰਤੋਂ ਕਰਨ ਨਾਲ ਭੁੱਖ ਵਧਦੀ ਹੈ। ਸੇਂਧਾ ਨਮਕ ਪੇਟ ਵਿੱਚ ਐਸੀਡਿਟੀ ਦੀ ਮਾਤਰਾ ਨੂੰ ਘੱਟ ਕਰਦਾ ਹੈ।

ਭਾਰ ਘਟਾਉਣ ਵਿੱਚ ਮਦਦਗਾਰ

ਨਮਕ ਸਰੀਰ ਵਿੱਚ ਮੌਜੂਦ ਵਾਧੂ ਚਰਬੀ ਨੂੰ ਬਰਨ ਕਰਨ ਵਿੱਚ ਮਦਦ ਕਰਦਾ ਹੈ। ਇਹ ਸਰੀਰ ਵਿੱਚ ਮੈਟਾਬੋਲਿਜ਼ਮ ਨੂੰ ਬਰਕਰਾਰ ਰੱਖਦਾ ਹੈ ਅਤੇ ਭੁੱਖ ਘੱਟ ਕਰਦਾ ਹੈ।

ਪੇਟ ਦੇ ਕੀੜਿਆਂ ਨੂੰ ਨਸ਼ਟ ਕਰਦੈ

1 ਕੱਪ ਵਿੱਚ ਨਮਕ ਤੇ ਨਿੰਬੂ ਦਾ ਰਸ ਮਿਲਾਓ। ਇਸ ਤੋਂ ਬਾਅਦ ਇਸ ਦਾ ਸੇਵਨ ਕਰੋ। ਇਸ ਕਾਰਨ ਪੇਟ ਦੇ ਕੀੜੇ ਆਸਾਨੀ ਨਾਲ ਮਰ ਜਾਂਦੇ ਹਨ। ਮਤਲੀ ਅਤੇ ਉਲਟੀ ਦੀ ਸਮੱਸਿਆ ਆ ਰਹੀ ਹੈ ਤਾਂ ਸੇਂਧਾ ਨਮਕ ਖਾ ਸਕਦੇ ਹੋ।

ਜੋੜਾਂ ਦੇ ਦਰਦ ਤੋਂ ਰਾਹਤ

ਤੁਹਾਨੂੰ ਬਸ ਇੱਕ ਕੱਪ ਨਮਕ ਲੈਣਾ ਹੈ ਤੇ ਇਸ਼ਦੀ ਪੋਟਲੀ ਬਣਾ ਕੇ ਗਰਮ ਕਰੋ। ਓਨਾ ਹੀ ਗਰਮ ਕਰੋ ਜਿੰਨਾ ਸੇਕ ਦੇਣ ਲਈ ਸਹੀ ਹੈ, ਤੇ ਇਸ ਨੂੰ ਦਰਦ ਵਾਲੀ ਥਾਂ 'ਤੇ ਰੱਖੋ ਅਤੇ 4-5 ਮਿੰਟ ਤੱਕ ਲਗਾਓ।

ਡਾਰਕ ਚਾਕਲੇਟ ਖਾਣਾ ਤੁਹਾਡੇ ਲਈ ਕਿੰਨਾ ਹੈ ਫਾਇਦੇਮੰਦ