ਚਮਕਦਾਰ ਸਕਿਨ ਲਈ ਵਰਤੋਂ ਨਾਰੀਅਲ ਪਾਣੀ ਦਾ ਟੋਨਰ
By Neha diwan
2024-05-03, 11:52 IST
punjabijagran.com
ਗਲੋਇੰਗ ਸਕਿਨ
ਗਲੋਇੰਗ ਸਕਿਨ ਪਾਉਣ ਲਈ ਬਜ਼ਾਰ 'ਚ ਕਈ ਪ੍ਰੋਡਕਟਜ਼ ਉਪਲੱਬਧ ਹਨ ਪਰ ਇਹ ਪ੍ਰੋਡਕਟਜ਼ ਕਾਫੀ ਮਹਿੰਗੇ ਹਨ। ਇਨ੍ਹਾਂ ਉਤਪਾਦਾਂ ਦੀ ਵਰਤੋਂ ਨਾਲ ਜਿੱਥੇ ਚਮੜੀ 'ਚ ਨਿਖਾਰ ਆਉਂਦਾ ਹੈ, ਉੱਥੇ ਖਰਚਾ ਵੀ ਵਧਦਾ ਹੈ।
ਨਾਰੀਅਲ ਪਾਣੀ
ਟੋਨਰ ਦੀ ਵਰਤੋਂ ਨਾਲ ਜਿੱਥੇ ਖੁਸ਼ਕ ਚਮੜੀ 'ਤੇ ਨਮੀ ਆਉਂਦੀ ਹੈ, ਉੱਥੇ ਹੀ ਟੋਨਰ ਦੀ ਵਰਤੋਂ ਕਰਨ ਨਾਲ ਚਿਹਰੇ 'ਤੇ ਤੇਲ ਦੀ ਕਮੀ ਆਉਂਦੀ ਹੈ ਤੇ ਇਸ ਤਰ੍ਹਾਂ ਟੋਨਰ ਦੀ ਵਰਤੋਂ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਨਾਰੀਅਲ ਪਾਣੀ ਦੇ ਫਾਇਦੇ
ਨਾਰੀਅਲ ਪਾਣੀ ਵਿੱਚ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਸਾਰੇ ਗੁਣਾਂ ਨਾਲ ਭਰਪੂਰ ਨਾਰੀਅਲ ਪਾਣੀ ਨੂੰ ਟੋਨਰ ਵਜੋਂ ਵਰਤਿਆ ਜਾ ਸਕਦਾ ਹੈ।
ਇਸ ਤਰ੍ਹਾਂ ਵਰਤੋ
ਰਾਤ ਨੂੰ ਟੋਨਰ ਦੇ ਤੌਰ 'ਤੇ ਨਾਰੀਅਲ ਪਾਣੀ ਦੀ ਵਰਤੋਂ ਕਰੋ। ਰੂੰ ਦੀ ਮਦਦ ਨਾਲ ਚਿਹਰੇ 'ਤੇ ਨਾਰੀਅਲ ਪਾਣੀ ਲਗਾਓ ਰੂੰ ਦੀ ਮਦਦ ਨਾਲ ਚਮੜੀ ਨੂੰ ਹੌਲੀ-ਹੌਲੀ ਰਗੜੋ। ਇਸ ਉਪਾਅ ਨੂੰ ਕੁਝ ਦਿਨਾਂ ਤੱਕ ਜਾਰੀ ਰੱਖੋ।
ਐਲੋਵੇਰਾ ਜੈੱਲ ਤੇ ਨਾਰੀਅਲ ਪਾਣੀ
ਐਲੋਵੇਰਾ ਜੈੱਲ 'ਚ ਵੀ ਕਈ ਗੁਣ ਹੁੰਦੇ ਹਨ ਜੋ ਚਮੜੀ ਲਈ ਫਾਇਦੇਮੰਦ ਹੁੰਦੇ ਹਨ ਅਤੇ ਇਸ ਨੂੰ ਨਾਰੀਅਲ ਪਾਣੀ ਨਾਲ ਟੋਨਰ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ।
ਇਸ ਨੂੰ ਇਸ ਤਰ੍ਹਾਂ ਵਰਤੋ
ਨਾਰੀਅਲ ਪਾਣੀ ਅਤੇ ਐਲੋਵੇਰਾ ਜੈੱਲ ਨੂੰ ਮਿਲਾਓ। ਇਸ ਪਾਣੀ ਨੂੰ ਰੂੰ ਦੀ ਮਦਦ ਨਾਲ ਚਿਹਰੇ 'ਤੇ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ। ਇਸ ਉਪਾਅ ਨੂੰ ਹਫਤੇ 'ਚ 2 ਤੋਂ 3 ਦਿਨ ਕਰੋ।
ਨੋਟ
ਇਸ ਉਪਾਅ ਨੂੰ ਕਰਨ ਤੋਂ 24 ਘੰਟੇ ਪਹਿਲਾਂ ਸਕਿਨ ਪੈਚ ਟੈਸਟ ਕਰਵਾਓ।
Fake Eye lashes ਲਗਾਉਣ ਨਾਲ ਜਾ ਸਕਦੀ ਹੈ ਅੱਖਾਂ ਦੀ ਰੋਸ਼ਨੀ
Read More