ਜੇਕਰ ਤੁਸੀਂ ਹਰ ਰੋਜ਼ ਨਾਰੀਅਲ ਪਾਣੀ ਪੀਂਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਖਣਿਜ ਤੇ ਪੌਸ਼ਟਿਕ ਤੱਤ ਵੱਧ ਸਕਦੇ ਹਨ ਅਤੇ ਤੁਹਾਨੂੰ ਬਿਮਾਰ ਵੀ ਕਰ ਸਕਦੇ ਹਨ।
ਰੋਜ਼ ਨਾਰੀਅਲ ਪਾਣੀ ਪੀਣ ਨਾਲ ਘੱਟ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਮਰੀਜ਼ ਨੂੰ ਜ਼ਿਆਦਾ ਨੁਕਸਾਨ ਹੋ ਸਕਦੈ। ਜੇ ਕੋਈ ਸਾਧਾਰਨ ਵਿਅਕਤੀ ਵੀ ਹਰ ਰੋਜ਼ ਨਾਰੀਅਲ ਪਾਣੀ ਪੀਵੇ ਤਾਂ ਉਸ ਨੂੰ ਵੀ ਸਮੱਸਿਆ ਹੋ ਸਕਦੀ ਹੈ।
ਨਾਰੀਅਲ ਪਾਣੀ ਕਈ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ, ਜੋ ਸਰੀਰ 'ਚ ਇਲੈਕਟ੍ਰੋਲਾਈਟ ਵਧਾਉਣ ਦੇ ਨਾਲ-ਨਾਲ ਕਈ ਫਾਇਦੇ ਵੀ ਦਿੰਦਾ ਹੈ।
ਕੁਝ ਲੋਕ ਚਮੜੀ ਦੀ ਸੁੰਦਰਤਾ ਤੇ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਲਈ ਹਰ ਰੋਜ਼ ਇਸ ਦਾ ਸੇਵਨ ਕਰਦੇ ਹਨ। ਅਜਿਹਾ ਕਰਨਾ ਸਿਹਤ ਲਈ ਵੀ ਹਾਨੀਕਾਰਕ ਹੋ ਸਕਦਾ ਹੈ।
ਇਸ ਨਾਲ ਸਰੀਰ ਚ ਕੁਝ ਪੌਸ਼ਟਿਕ ਤੱਤਾਂ, ਖਾਸ ਕਰਕੇ ਪੋਟਾਸ਼ੀਅਮ ਦੀ ਬਹੁਤ ਜ਼ਿਆਦਾ ਮਾਤਰਾ ਹੋ ਸਕਦੀ ਹੈ। ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਪੇਟ ਖਰਾਬ ਕਰ ਸਕਦੀ ਹੈ ਅਤੇ ਸਰੀਰ ਨੂੰ ਕਈ ਨੁਕਸਾਨ ਪਹੁੰਚਾ ਸਕਦੀ ਹੈ।
ਇਸ ਤਰ੍ਹਾਂ ਰੋਜ਼ਾਨਾ ਨਾਰੀਅਲ ਪਾਣੀ ਪੀਣ ਨਾਲ ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ।
ਨਾਰੀਅਲ ਪਾਣੀ ਸ਼ੂਗਰ ਦੇ ਰੋਗੀਆਂ ਲਈ ਬਹੁਤਾ ਠੀਕ ਨਹੀਂ ਹੈ। ਇਸ ਦੀ ਹਾਈ ਕੈਲੋਰੀ ਅਤੇ ਸ਼ੂਗਰ ਦੀ ਸਮੱਸਿਆ ਨੂੰ ਅਸੰਤੁਲਿਤ ਕਰ ਸਕਦੀ ਹੈ। ਇਸ ਨਾਲ ਖੂਨ 'ਚ ਸ਼ੂਗਰ ਦੀ ਮਾਤਰਾ ਤੇਜ਼ੀ ਨਾਲ ਵਧ ਸਕਦੀ ਹੈ।