ਲੌਂਗ ਦੇ ਪਾਣੀ ਨਾਲ ਘਟੇਗਾ ਵਜ਼ਨ, ਪਾਚਨ ਕਿਰਿਆ 'ਚ ਵੀ ਹੋਵੇਗਾ ਸੁਧਾਰ


By Neha diwan2024-02-16, 16:48 ISTpunjabijagran.com

ਲੌਂਗ

ਲੌਂਗ ਸਾਡੀ ਰਸੋਈ ਵਿਚ ਇਕ ਅਜਿਹਾ ਮਸਾਲਾ ਹੈ ਜੋ ਖਾਣੇ ਦਾ ਸੁਆਦ ਦੁੱਗਣਾ ਕਰ ਦਿੰਦਾ ਹੈ। ਇਹ ਆਪਣੇ ਔਸ਼ਧੀ ਗੁਣਾਂ ਲਈ ਵੀ ਮਸ਼ਹੂਰ ਹੈ। ਖੰਘ ਅਤੇ ਜ਼ੁਕਾਮ ਦੀ ਸਥਿਤੀ ਵਿੱਚ, ਅਕਸਰ ਲੌਂਗ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਲੌਂਗ ਦਾ ਪਾਣੀ

ਲੌਂਗ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਠੀਕ ਤਰ੍ਹਾਂ ਕੰਮ ਕਰਦਾ ਹੈ। ਜੇਕਰ ਤੁਸੀਂ ਬਦਹਜ਼ਮੀ, ਪੇਟ 'ਚ ਜਲਨ ਜਾਂ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਲੌਂਗ ਦਾ ਪਾਣੀ ਪੀ ਸਕਦੇ ਹੋ।

ਲੌਂਗ ਦਾ ਪਾਣੀ ਦੇ ਫਾਇਦੇ

ਇਸ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੈ ਜੋ ਪਾਚਨ ਕਿਰਿਆ ਵਿਚ ਸੋਜਸ਼ ਨੂੰ ਘਟਾਉਂਦਾ ਹੈ।ਦੁਪਹਿਰ ਜਾਂ ਰਾਤ ਦੇ ਖਾਣੇ ਤੋਂ ਬਾਅਦ ਲੌਂਗ ਦਾ ਪਾਣੀ ਪੀਂਦੇ ਹੋ, ਤਾਂ ਇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪ੍ਰਦਾਨ ਕਰਦਾ ਹੈ।

ਵਜ਼ਨ ਹੋਵੇਗਾ ਘੱਟ

ਲੌਂਗ ਦਾ ਪਾਣੀ ਪੀਣਾ ਤੁਹਾਡੇ ਭਾਰ ਘਟਾਉਣ ਦੇ ਸਫ਼ਰ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਮੇਟਾਬੋਲਿਜ਼ਮ ਨੂੰ ਹੁਲਾਰਾ ਦੇਣ ਦਾ ਕੰਮ ਕਰਦੇ ਹਨ।

ਲੌਂਗ ਦਾ ਪਾਣੀ ਬਣਾਉਣ ਦਾ ਤਰੀਕਾ

8 ਤੋਂ 10 ਲੌਂਗ ਨੂੰ ਪੀਸ ਕੇ 1 ਗਲਾਸ ਗਰਮ ਪਾਣੀ ਵਿੱਚ 14 ਮਿੰਟ ਲਈ ਢੱਕ ਕੇ ਰੱਖੋ। ਬਾਅਦ 'ਚ ਇਸ ਨੂੰ ਗਿਲਾਸ 'ਚ ਕੱਢ ਲਓ। ਉੱਪਰੋਂ ਨਿੰਬੂ ਦਾ ਟੁਕੜਾ ਪਾਓ। ਤੁਸੀਂ ਸੁਆਦ ਲਈ ਸ਼ਹਿਦ ਵੀ ਮਿਲਾ ਸਕਦੇ ਹੋ। ਲੌਂਗ ਦਾ ਪਾਣੀ ਤਿਆਰ ਹੈ

ਇਸ ਵਿਟਾਮਿਨ ਦੀ ਕਮੀ ਕਾਰਨ ਰੌਸ਼ਨੀ ਹੋ ਜਾਂਦੀ ਹੈ ਧੁੰਦਲੀ