ਅੱਜ-ਕੱਲ੍ਹ ਡਾਇਬਟੀਜ਼ ਇੱਕ ਆਮ ਸਮੱਸਿਆ ਬਣ ਗਈ ਹੈ। ਇਹ ਸਮੱਸਿਆ ਨੌਜਵਾਨਾਂ, ਬਜ਼ੁਰਗਾਂ ਤੇ ਇੱਥੋਂ ਤੱਕ ਕਿ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਸਾਡੇ ਦੇਸ਼ ਵਿੱਚ ਸ਼ੂਗਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।
ਡਾਇਬੀਟੀਜ਼ ਨੂੰ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਜਾ ਸਕਦਾ। ਪਰ ਦਵਾਈਆਂ, ਸਮੇਂ-ਸਮੇਂ 'ਤੇ ਬਲੱਡ ਸ਼ੂਗਰ ਦੀ ਜਾਂਚ, ਸਹੀ ਖੁਰਾਕ ਅਤੇ ਜੀਵਨ ਸ਼ੈਲੀ ਨਾਲ ਇਸ ਨੂੰ ਕਾਫੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ।
ਇਹ ਚਾਹ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਹੈ। ਇਹ ਕਾਲੀ ਮਿਰਚ, ਹਲਦੀ ਤੇ ਦਾਲਚੀਨੀ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ।
ਕਾਲੀ ਮਿਰਚ ਇਨਸੁਲਿਨ ਸੰਵੇਦਨਸ਼ੀਲਤਾ ਵਿੱਚ ਸੁਧਾਰ ਕਰਦੀ ਹੈ ਅਤੇ ਬਲੱਡ ਸ਼ੂਗਰ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਹੈ। ਇਸ ਵਿੱਚ ਪਾਈਪਰੀਨ ਪਾਇਆ ਜਾਂਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਕਰਦਾ ਹੈ।
ਦਾਲਚੀਨੀ ਇਨਸੁਲਿਨ ਪ੍ਰਤੀਰੋਧ ਨੂੰ ਘਟਾਉਂਦਾ ਹੈ ਅਤੇ ਖਾਣ ਤੋਂ ਬਾਅਦ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਵਧਣ ਤੋਂ ਰੋਕਦਾ ਹੈ। ਇਹ ਕੋਲੇਸਟ੍ਰੋਲ ਦੇ ਪੱਧਰ ਦੇ ਪ੍ਰਬੰਧਨ ਅਤੇ ਵਾਧੂ ਚਰਬੀ ਨੂੰ ਘਟਾਉਣ ਵਿੱਚ ਵੀ ਪ੍ਰਭਾਵਸ਼ਾਲੀ ਹੈ।
ਤੁਸੀਂ 1 ਚੱਮਚ ਹਲਦੀ ਦੇ ਨਾਲ ਪੀਸੀ ਹੋਈ ਕਾਲੀ ਮਿਰਚ ਨੂੰ ਪਾਣੀ ਵਿੱਚ ਮਿਲਾ ਸਕਦੇ ਹੋ ਤੇ ਇਸਨੂੰ ਖਾਲੀ ਪੇਟ ਜਾਂ ਰਾਤ ਦੇ ਖਾਣੇ ਤੋਂ ਇੱਕ ਘੰਟਾ ਪਹਿਲਾਂ ਪੀ ਸਕਦੇ ਹੋ। ਤੁਸੀਂ ਹਰਬਲ ਚਾਹ ਵੀ ਤਿਆਰ ਕਰ ਸਕਦੇ ਹੋ।
ਤਹਾਨੂੰ ਅੱਧਾ ਚਮਚ ਹਲਦੀ ਤੇ ਅੱਧਾ ਚਮਚ ਮੇਥੀ ਪਾਊਡਰ ਦੇ ਨਾਲ 1 ਚਮਚ ਦਾਲਚੀਨੀ ਨੂੰ ਮਿਲਾਉਣਾ ਹੋਵੇਗਾ। ਇਸ ਵਿਚ ਇਕ ਚੁਟਕੀ ਹਲਦੀ ਵੀ ਮਿਲਾਓ। ਇਸ ਨੂੰ ਉਬਾਲੋ, ਫਿਲਟਰ ਕਰੋ ਅਤੇ ਖਾਲੀ ਪੇਟ ਪੀਓ।