ਘਰ 'ਚ ਹੀ ਬਣਾਓ ਕ੍ਰਿਸਮਿਸ ਲਈ ਖਾਸ ਕੱਪਕੇਕ, ਜਾਣੋ ਰੈਸਿਪੀ


By Neha diwan16, Dec 2024 12:48 PMpunjabijagran.com

ਸਮੱਗਰੀ

1 ਕੱਪ ਆਟਾ ,1/2 ਕੱਪ ਖੰਡ, 1/4 ਕੱਪ ਮੱਖਣ (ਪਿਘਲਿਆ) , 1/2 ਕੱਪ ਦੁੱਧ ,1 ਆਂਡੇ , 1/2 ਚਮਚ ਬੇਕਿੰਗ ਪਾਊਡਰ ,1/4 ਚਮਚ ਬੇਕਿੰਗ ਸੋਡਾ ,1/2 ਚਮਚ ਵਨੀਲਾ ਐਸੇਂਸ ,1/4 ਚਮਚਾ ਦਾਲਚੀਨੀ ਪਾਊਡਰ (ਕ੍ਰਿਸਮਸ ਦੇ ਸੁਆਦ ਲਈ)

ਸਮੱਗਰੀ ਲਿਸਟ

1/4 ਚਮਚ ਅਦਰਕ ਪਾਊਡਰ ,1/4 ਕੱਪ ਖੰਡ (ਸਵਾਦ ਅਨੁਸਾਰ) ,1/2 ਕੱਪ ਸੁੱਕੇ ਮੇਵੇ (ਕਿਸ਼ਮਿਸ਼, ਬਦਾਮ, ਕਾਜੂ) ,1/4 ਕੱਪ ਕਰੀਮ

ਵਿਧੀ ਸਟੈਪ 1

ਓਵਨ ਨੂੰ 180 ਡਿਗਰੀ ਸੈਲਸੀਅਸ 'ਤੇ ਹੀਟ ਕਰੋ, ਇੱਕ ਵੱਡੇ ਭਾਂਡੇ ਵਿੱਚ ਚੀਨੀ ਅਤੇ ਪਿਘਲਿਆ ਮੱਖਣ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ, ਫਿਰ ਆਂਡਾ ਪਾਓ ਅਤੇ ਇਸ ਤੋਂ ਬਾਅਦ ਦੁੱਧ ਤੇ ਵਨੀਲਾ ਐਸੈਂਸ ਪਾਓ ਤੇ ਚੰਗੀ ਤਰ੍ਹਾਂ ਨਾਲ ਮਿਲਾਓ।

ਸਟੈਪ 2

ਇੱਕ ਵੱਖਰੇ ਭਾਂਡੇ ਵਿੱਚ, ਆਟਾ, ਬੇਕਿੰਗ ਪਾਊਡਰ, ਬੇਕਿੰਗ ਸੋਡਾ, ਦਾਲਚੀਨੀ ਪਾਊਡਰ ਅਤੇ ਅਦਰਕ ਪਾਊਡਰ, ਹੁਣ ਇਸ ਮਿਸ਼ਰਣ ਨੂੰ ਹੌਲੀ-ਹੌਲੀ ਮਿਲਾਓ।

ਸਟੈਪ 3

ਹੁਣ ਇਸ ਵਿਚ ਸੁੱਕੇ ਮੇਵੇ ਪਾਓ ਤੇ ਚੰਗੀ ਤਰ੍ਹਾਂ ਮਿਲਾਓ। ਤਿਆਰ ਕੀਤੇ ਹੋਏ ਬੈਟਰ ਨੂੰ ਕੱਪਕੇਕ ਦੇ ਮੋਲਡ ਵਿੱਚ ਭਰੋ, ਹਰ ਮੋਲਡ ਨੂੰ 3/4 ਦੇ ਕਰੀਬ ਭਰ ਦਿਓ, ਹੁਣ ਇਨ੍ਹਾਂ ਨੂੰ ਓਵਨ ਵਿੱਚ 15-20 ਮਿੰਟਾਂ ਲਈ ਬੇਕ ਕਰੋ।

ਸਟੈਪ 4

ਬੇਕ ਕਰਨ ਤੋਂ ਬਾਅਦ, ਕੱਪਕੇਕ ਨੂੰ ਬਾਹਰ ਕੱਢੋ ਅਤੇ ਠੰਢਾ ਹੋਣ ਦਿਓ। ਹੁਣ ਬੇਕ ਕੀਤੇ ਹੋਏ ਕੱਪਕੇਕ 'ਤੇ ਕਰੀਮ ਦੀ ਮੋਟੀ ਪਰਤ ਲਗਾਓ। ਰੰਗੀਨ ਅਤੇ ਆਕਰਸ਼ਕ ਲੁੱਕ ਦੇਣ ਲਈ ਫੂਡ ਕਲਰਿੰਗ ਨਾਲ ਸਜਾ ਸਕਦੇ ਹੋ।

ਕੋਰੀਅਨ ਗਲਾਸ ਸਕਿਨ ਪਾਉਣ ਲਈ ਇਨ੍ਹਾਂ ਟਿਪਸ ਨੂੰ ਅਪਣਾਓ