ਸਰਦੀਆਂ ਦਾ ਮੌਸਮ ਆਪਣੇ ਨਾਲ ਬਹੁਤ ਸਾਰੀਆਂ ਸੁਆਦੀ ਸਬਜ਼ੀਆਂ ਅਤੇ ਪੋਸ਼ਣ ਨਾਲ ਭਰਪੂਰ ਫਲ ਲੈ ਕੇ ਆਉਂਦਾ ਹੈ। ਇਨ੍ਹਾਂ 'ਚੋਂ ਇਕ ਹੈ ਚੀਕੂ, ਜਿਸ ਨੂੰ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ।
ਰਸਦਾਰ ਚੀਕੂ ਨਾ ਸਿਰਫ ਸਵਾਦ ਵਿਚ ਬਹੁਤ ਵਧੀਆ ਹੈ, ਇਸਦੇ ਨਾਲ ਹੀ ਇਸ ਦੇ ਕਈ ਸਿਹਤ ਲਾਭ ਵੀ ਹਨ। ਚੀਕੂ ਮੈਕਸੀਕੋ ਦਾ ਇੱਕ ਫਲ ਹੈ, ਜਿਸ ਨੂੰ ਖਾਣ ਦੇ ਫਾਇਦੇ ਤੁਹਾਨੂੰ ਹੈਰਾਨ ਕਰ ਸਕਦੇ ਹਨ।
ਚੀਕੂ ਨੂੰ ਗਰਭ ਅਵਸਥਾ 'ਚ ਫਾਇਦੇਮੰਦ ਕਿਹਾ ਜਾਂਦੈ ਨਾਲ ਹੀ ਇਹ ਭਾਰ ਨੂੰ ਕੰਟਰੋਲ ਕਰਨ ਦੇ ਨਾਲ ਸਰੀਰ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦਾ ਹੈ।
ਜੇਕਰ ਤੁਸੀਂ ਜ਼ੁਕਾਮ ਅਤੇ ਖਾਂਸੀ ਤੋਂ ਪਰੇਸ਼ਾਨ ਹੋ ਤਾਂ ਚੀਕੂ ਇਸ ਦੇ ਲਈ ਰਾਮਬਾਣ ਤੋਂ ਘੱਟ ਨਹੀਂ ਹੈ। ਇਸ ਨਾਲ ਪੁਰਾਣੀ ਖੰਘ ਵੀ ਠੀਕ ਹੋ ਸਕਦੀ ਹੈ। ਚੀਕੂ 'ਚ ਐਂਟੀਵਾਇਰਲ ਅਤੇ ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ।
ਚੀਕੂ ਦਾ ਸੇਵਨ ਤੁਹਾਡੇ ਦਿਮਾਗ ਨੂੰ ਸ਼ਾਂਤ ਰੱਖਣ ਦਾ ਕੰਮ ਕਰਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ। ਨਿਯਮਿਤ ਤੌਰ 'ਤੇ ਚੀਕੂ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਬਣ ਜਾਂਦੀਆਂ ਹਨ
ਜੇ ਤੁਹਾਨੂੰ ਕਬਜ਼ ਰਹਿੰਦੀ ਹੈ ਤਾਂ ਚੀਕੂ ਜ਼ਰੂਰ ਖਾਓ। ਇਸ 'ਚ ਮੌਜੂਦ ਫਾਈਬਰ ਨਾ ਸਿਰਫ ਕਬਜ਼ ਨੂੰ ਦੂਰ ਕਰਦਾ ਹੈ, ਸਗੋਂ ਹੋਰ ਇਨਫੈਕਸ਼ਨਾਂ ਨਾਲ ਲੜਨ ਦੀ ਤਾਕਤ ਵੀ ਦਿੰਦਾ ਹੈ।
ਚੀਕੂ ਕੈਂਸਰ ਵਿਰੋਧੀ ਵੀ ਹੈ, ਜੋ ਵਿਟਾਮਿਨ-ਏ ਅਤੇ ਬੀ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਐਂਟੀਆਕਸੀਡੈਂਟ, ਫਾਈਬਰ ਅਤੇ ਹੋਰ ਪੋਸ਼ਕ ਤੱਤ ਵੀ ਹੁੰਦੇ ਹਨ, ਜੋ ਕੈਂਸਰ ਸੈੱਲਾਂ ਨੂੰ ਬਣਨ ਤੋਂ ਰੋਕਦੇ ਹਨ।
ਚੀਕੂ 'ਚ ਵਿਟਾਮਿਨ-ਏ ਵੀ ਵਧੀਆ ਹੁੰਦੈ ਇਸ ਲਈ ਇਸ ਨੂੰ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ।
ਇਸ 'ਚ ਕਾਫੀ ਮਾਤਰਾ 'ਚ ਲੈਟੇਕਸ ਹੁੰਦੈ ਇਸ ਲਈ ਇਸ ਦੇ ਸੇਵਨ ਨਾਲ ਦੰਦਾਂ ਦੀ ਕੈਵਿਟੀ 'ਚ ਵੀ ਫਾਇਦਾ ਹੁੰਦਾ ਹੈ।
ਚੀਕੂ ਫਲ ਦੇ ਬੀਜਾਂ ਨੂੰ ਪੀਸ ਕੇ ਖਾਣ ਨਾਲ ਗੁਰਦੇ ਦੀ ਪੱਥਰੀ ਪਿਸ਼ਾਬ ਵਿਚ ਨਿਕਲ ਜਾਂਦੀ ਹੈ। ਇਸ ਦੇ ਨਾਲ ਹੀ ਇਹ ਕਿਡਨੀ ਦੀ ਬਿਮਾਰੀ ਤੋਂ ਵੀ ਬਚਾਉਂਦਾ ਹੈ।