ਇਹ 2 ਬੀਜ ਸਰੀਰ 'ਚ ਕੈਲਸ਼ੀਅਮ ਦੀ ਕਮੀ ਨੂੰ ਕਰਨਗੇ ਪੂਰਾ
By Neha diwan
2024-04-17, 13:45 IST
punjabijagran.com
ਸਿਹਤਮੰਦ ਰਹਿਣਾ
ਸਰੀਰ ਨੂੰ ਸਿਹਤਮੰਦ ਰਹਿਣ ਲਈ ਬਹੁਤ ਸਾਰੇ ਵਿਟਾਮਿਨ ਤੇ ਖਣਿਜਾਂ ਦੀ ਲੋੜ ਹੁੰਦੀ ਹੈ। ਆਇਰਨ, ਜ਼ਿੰਕ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਸਮੇਤ ਬਹੁਤ ਸਾਰੇ ਖਣਿਜ ਹੁੰਦੇ ਹਨ, ਜਿਨ੍ਹਾਂ ਦੀ ਕਮੀ ਨਾਲ ਸਰੀਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਕੈਲਸ਼ੀਅਮ
ਕੈਲਸ਼ੀਅਮ ਸਾਡੀਆਂ ਹੱਡੀਆਂ ਅਤੇ ਦੰਦਾਂ ਲਈ ਹੀ ਨਹੀਂ, ਸਗੋਂ ਪੂਰੇ ਸਰੀਰ ਲਈ ਮਹੱਤਵਪੂਰਨ ਹੈ। ਕੈਲਸ਼ੀਅਮ ਦੀ ਕਮੀ ਤਣਾਅ ਅਤੇ ਉਦਾਸੀ ਦਾ ਕਾਰਨ ਵੀ ਬਣ ਸਕਦੀ ਹੈ।
Chia ਬੀਜ
ਚਿਆ ਦੇ ਬੀਜ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਵਿੱਚ ਕਾਰਗਰ ਹੁੰਦੇ ਹਨ। ਇਸ ਦੇ ਦੋ ਚਮਚ 'ਚ ਲਗਪਗ 180 ਮਿਲੀਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ। ਇਨ੍ਹਾਂ ਬੀਜਾਂ ਵਿੱਚ ਓਮੇਗਾ-3 ਅਤੇ ਫਾਈਬਰ ਵੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ।
ਕਿਵੇਂ ਖਾਣਾ ਹੈ
ਤੁਸੀਂ ਚਿਆ ਦੇ ਬੀਜਾਂ ਨੂੰ ਸਮੂਦੀ, ਓਟਮੀਲ ਜਾਂ ਦਹੀਂ ਵਿੱਚ ਮਿਲਾ ਕੇ ਖਾ ਸਕਦੇ ਹੋ। ਚਿਆ ਬੀਜ ਅਤੇ ਨਿੰਬੂ ਪਾਣੀ ਵੀ ਸਿਹਤ ਲਈ ਫਾਇਦੇਮੰਦ ਹੈ।
ਖਸਖਸ ਬੀਜ
ਖਸਖਸ ਸਰੀਰ ਦੀ ਕੈਲਸ਼ੀਅਮ ਦੀ ਜ਼ਰੂਰਤ ਨੂੰ ਵੀ ਪੂਰਾ ਕਰਦਾ ਹੈ। ਇਸ ਵਿਚ ਆਇਰਨ, ਕਾਪਰ ਅਤੇ ਕੈਲਸ਼ੀਅਮ ਵਰਗੇ ਖਣਿਜ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਜ਼ਰੂਰੀ ਹਨ।
ਖਸਖਸ ਬੀਜ ਦੇ ਫਾਇਦੇ
ਇਸ 'ਚ ਪਾਇਆ ਜਾਣ ਵਾਲਾ ਕੈਲਸ਼ੀਅਮ ਤੇ ਜ਼ਿੰਕ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਵਿਚ ਬਹੁਤ ਸਾਰਾ ਫਾਈਬਰ ਵੀ ਹੁੰਦਾ ਹੈ। ਇਹ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ। ਤੁਸੀਂ ਇਸ ਨੂੰ ਦੁੱਧ 'ਚ ਭਿਓਂ ਕੇ ਖਾ ਸਕਦੇ ਹੋ।
ਗਰਮੀਆਂ 'ਚ ਪਾਨ ਦਾ ਪੱਤਾ ਪੇਟ ਨੂੰ ਦਿੰਦੈ ਠੰਢਕ
Read More