ਭਗਵਾਨ ਸ਼ਿਵ ਨੂੰ ਦੁੱਖਾਂ ਨੂੰ ਦੂਰ ਕਰਨ ਵਾਲਾ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਭੋਲੇ ਬਾਬਾ ਦੀ ਪੂਜਾ-ਅਰਚਨਾ ਕਰਨ ਨਾਲ ਵਿਅਕਤੀ ਦੀ ਹਰ ਮਨੋਕਾਮਨਾ ਜਲਦੀ ਪੂਰੀ ਹੋ ਜਾਂਦੀ ਹੈ।
ਇਸ ਦੇ ਨਾਲ ਹੀ ਹਰ ਦੁੱਖ ਤੇ ਪਾਪ ਤੋਂ ਮੁਕਤੀ ਮਿਲਦੀ ਹੈ। ਜਲਾਭਿਸ਼ੇਕ, ਰੁਦਰਾਭਿਸ਼ੇਕ ਕਰਨ ਦੇ ਨਾਲ-ਨਾਲ ਭਗਵਾਨ ਸ਼ਿਵ ਨੂੰ ਕਈ ਚੀਜ਼ਾਂ ਚੜ੍ਹਾਈਆਂ ਜਾਂਦੀਆਂ ਹਨ। ਇਨ੍ਹਾਂ ਚੀਜ਼ਾਂ ਵਿੱਚੋਂ ਇੱਕ ਹੈ ਚੌਲ।
ਪਹਿਲਾਂ 108 ਸਾਫ਼ ਚੌਲਾਂ ਦੀ ਗਿਣਤੀ ਕਰੋ। ਧਿਆਨ ਰੱਖੋ ਕਿ ਇਹ ਟੁੱਟ ਨਾ ਜਾਵੇ। ਇਸ ਤੋਂ ਬਾਅਦ ਸ਼ਿਵ ਮੰਦਰ ਜਾ ਕੇ ਸਭ ਤੋਂ ਪਹਿਲਾਂ ਸ਼ਿਵਲਿੰਗ 'ਤੇ ਜਲ ਚੜ੍ਹਾਓ। ਬਾਅਦ ਚੰਦਨ ਦਾ ਲੇਪ ਫੁੱਲ, ਬੇਲਪੱਤਰ ਆਦਿ ਦੇ ਨਾਲ ਲਗਾਓ।
ਇਸ ਤੋਂ ਬਾਅਦ ਹਥੇਲੀ 'ਚ ਚੌਲਾਂ ਦੇ 108 ਦਾਣੇ ਲੈ ਕੇ ਜਿੱਥੇ ਚੰਦਨ ਦੀ ਲੱਕੜ ਦਾ ਲੇਪ ਕੀਤਾ ਗਿਆ ਹੋਵੇ, ਉੱਥੇ ਇਕੱਠੇ ਚੜ੍ਹਾਓ। ਆਪਣੀ ਇੱਛਾ ਵੀ ਦੱਸੋ। ਅਜਿਹਾ ਕਰਨ ਨਾਲ ਤੁਹਾਨੂੰ ਜਲਦੀ ਹੀ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ।
ਅਕਸ਼ਤ ਨੂੰ ਧਾਰਮਿਕ ਗ੍ਰੰਥਾਂ ਵਿੱਚ ਸਭ ਤੋਂ ਪਵਿੱਤਰ ਵਸਤੂਆਂ ਵਿੱਚੋਂ ਇੱਕ ਮੰਨਿਆ ਗਿਆ ਹੈ। ਪੂਰੇ ਕੱਚੇ ਚੌਲ ਦੇਵਤਾ ਨੂੰ ਚੜ੍ਹਾਉਣ ਨਾਲ ਸ਼ੁਭ ਫਲ ਮਿਲਣ ਦੇ ਨਾਲ-ਨਾਲ ਆਰਥਿਕ ਲਾਭ ਵੀ ਮਿਲਦਾ ਹੈ।
ਅਨਾਜਾਂ 'ਚੋਂ ਚੌਲਾਂ ਨੂੰ ਸਭ ਤੋਂ ਵਧੀਆ ਮੰਨਿਆ ਜਾਂਦੈ, ਸਫੇਦ ਰੰਗ ਨੂੰ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦੈ ਚੌਲ ਚੜ੍ਹਾਉਂਦੇ ਸਮੇਂ ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਸਾਰੇ ਕਾਰਜ ਸੰਪੰਨ ਹੋ ਜਾਣ ਤੇ ਜੀਵਨ 'ਚ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਆਵੇ।
ਅਕਸ਼ਤ ਨੂੰ ਸੰਪੂਰਨਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਟੁੱਟੇ ਹੋਏ ਚੌਲ ਕਦੇ ਵੀ ਦੇਵੀ-ਦੇਵਤਿਆਂ ਨੂੰ ਨਹੀਂ ਚੜ੍ਹਾਉਣੇ ਚਾਹੀਦੇ। ਅਜਿਹਾ ਕਰਨ ਨਾਲ ਧਨ ਅਤੇ ਲਾਭ ਦੇ ਨਾਲ-ਨਾਲ ਇੱਜ਼ਤ ਵੀ ਮਿਲਦੀ ਹੈ।