ਸਨਾਤਨ ਧਰਮ ਵਿੱਚ ਹੋਲੀ ਦਾ ਵਿਸ਼ੇਸ਼ ਮਹੱਤਵ ਹੈ। ਹੋਲੀ ਦਾ ਤਿਉਹਾਰ ਫੱਗਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ, ਇਸ ਵਾਰ ਹੋਲਿਕਾ ਦਹਨ 24 ਮਾਰਚ ਨੂੰ ਹੈ ਅਤੇ ਰੰਗਾਂ ਦੀ ਹੋਲੀ 25 ਮਾਰਚ ਨੂੰ ਖੇਡੀ ਜਾਵੇਗੀ।
ਇਸੇ ਦਿਨ ਚੰਦਰ ਗ੍ਰਹਿਣ ਵੀ ਲੱਗ ਰਿਹਾ ਹੈ। ਭਾਰਤ ਵਿੱਚ, ਚੰਦਰ ਗ੍ਰਹਿਣ ਦਾ ਧਾਰਮਿਕ ਤੇ ਜੋਤਸ਼ੀ ਮਹੱਤਵ ਹੈ ਅਤੇ ਗ੍ਰਹਿਣ ਦੇ ਸਮੇਂ, ਸੂਤਕ ਦੇ ਕਾਰਨ ਪੂਜਾ ਦੀ ਮਨਾਹੀ ਮੰਨੀ ਜਾਂਦੀ ਹੈ।
ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ, ਇਸ ਲਈ ਸੂਤਕ ਕਾਲ ਯੋਗ ਨਹੀਂ ਹੋਵੇਗਾ। ਜੋਤਿਸ਼ ਸ਼ਾਸਤਰ ਦੇ ਅਨੁਸਾਰ, 25 ਮਾਰਚ ਨੂੰ ਸਵੇਰੇ 10:23 ਤੋਂ ਦੁਪਹਿਰ 3:2 ਵਜੇ ਤੱਕ ਚੰਦਰ ਗ੍ਰਹਿਣ ਲੱਗੇਗਾ।
ਹੋਲਿਕਾ ਦਹਨ ਦੇ ਦਿਨ ਸ਼ੁਭ ਯੋਗ ਬਣ ਰਿਹੈ ਜਿਸ ਦਾ ਪ੍ਰਭਾਵ ਸਾਰੀਆਂ 12 ਰਾਸ਼ੀਆਂ ਦੇ ਲੋਕਾਂ 'ਤੇ ਦਿਖਾਈ ਦੇਵੇਗਾ। ਤਿੰਨਾਂ ਰਾਸ਼ੀਆਂ ਦੇ ਲੋਕਾਂ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਜਿਸ ਵਿੱਚ ਮੇਖ, ਮਿਥੁਨ ਅਤੇ ਮੀਨ ਰਾਸ਼ੀ ਹੈ
ਜੋਤਸ਼ੀਆਂ ਦਾ ਕਹਿਣਾ ਹੈ ਕਿ ਚੰਦਰ ਗ੍ਰਹਿਣ ਦਾ ਹੋਲੀ ਜਾਂ ਹੋਲਿਕਾ ਦਹਨ 'ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਇਹ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ, ਇਸ ਲਈ ਇੱਥੇ ਚੰਦ ਗ੍ਰਹਿਣ ਦਾ ਸੂਤਕ ਜਾਇਜ਼ ਨਹੀਂ ਹੋਵੇਗਾ
ਗ੍ਰਹਿਣ ਦੌਰਾਨ ਨਕਾਰਾਤਮਕ ਊਰਜਾ ਦਾ ਪ੍ਰਭਾਵ ਵੱਧ ਜਾਂਦਾ ਹੈ। ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਇਸ ਨਾਲ ਗਰਭ ਵਿਚਲੇ ਬੱਚੇ 'ਤੇ ਮਾੜਾ ਪ੍ਰਭਾਵ ਪੈਂਦਾ ਹੈ।
ਗ੍ਰਹਿਣ ਦੌਰਾਨ ਘਰ ਵਿਚ ਕੁਝ ਵੀ ਨਹੀਂ ਖਾਣਾ ਚਾਹੀਦਾ ਅਤੇ ਨਾ ਹੀ ਪੀਣਾ ਚਾਹੀਦਾ ਹੈ। ਘਰ ਵਿੱਚ ਚੰਦਰਮਾ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਇਸ਼ਨਾਨ ਕਰਨ ਤੋਂ ਬਾਅਦ ਘਰ ਵਿੱਚ ਗੰਗਾ ਜਲ ਦਾ ਛਿੜਕਾਅ ਕਰਨਾ ਚਾਹੀਦਾ ਹੈ।