ਆਚਾਰੀਆ ਚਾਣਕਿਆ ਨੂੰ ਆਪਣੇ ਸਮੇਂ ਦੇ ਸਭ ਤੋਂ ਗਿਆਨਵਾਨ ਤੇ ਵਿਦਵਾਨ ਵਿਅਕਤੀ ਵਜੋਂ ਵੀ ਜਾਣਿਆ ਜਾਂਦਾ ਹੈ। ਆਪਣੇ ਜੀਵਨ ਕਾਲ ਦੌਰਾਨ ਉਨ੍ਹਾਂ ਨੇ ਕਈ ਨੀਤੀਆਂ ਬਣਾਈਆਂ।
ਇਹਨਾਂ ਨੀਤੀਆਂ ਨੂੰ ਬਾਅਦ ਵਿੱਚ ਚਾਣਕਿਆ ਨੀਤੀ ਵਜੋਂ ਜਾਣਿਆ ਜਾਣ ਲੱਗਾ। ਜੇ ਕੋਈ ਵੀ ਵਿਅਕਤੀ ਸਫਲ, ਖੁਸ਼ਹਾਲ ਜੀਵਨ ਦੀ ਤਲਾਸ਼ ਕਰ ਰਿਹੈ ਤਾਂ ਉਸਨੂੰ ਚਾਣਕਿਆ ਨੀਤੀ ਵਿੱਚ ਦੱਸੀਆਂ ਗੱਲਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਚਾਣਕਿਆ ਨੀਤੀ ਦੇ ਅਨੁਸਾਰ ਜਿਨ੍ਹਾਂ ਔਰਤਾਂ ਨੂੰ ਪੈਸੇ ਬਚਾਉਣ ਦੀ ਆਦਤ ਹੁੰਦੀ ਹੈ, ਉਹ ਸਭ ਤੋਂ ਵਧੀਆ ਪਤਨੀਆਂ ਬਣ ਜਾਂਦੀਆਂ ਹਨ। ਅਜਿਹੀਆਂ ਔਰਤਾਂ ਕਦੇ ਵੀ ਪਰਿਵਾਰ ਵਿੱਚ ਪੈਸੇ ਦੀ ਕਮੀ ਨਹੀਂ ਆਉਣ ਦਿੰਦੀਆਂ।
ਜੇਕਰ ਕਿਸੇ ਔਰਤ ਵਿੱਚ ਧਾਰਮਿਕ ਗੁਣ ਹਨ ਅਤੇ ਉਹ ਪੂਜਾ ਕਰਦੀ ਹੈ ਤਾਂ ਤੁਹਾਨੂੰ ਅਜਿਹੀ ਔਰਤ ਨਾਲ ਵਿਆਹ ਕਰਨਾ ਚਾਹੀਦਾ ਹੈ। ਅਜਿਹੀ ਔਰਤ ਨਾਲ ਵਿਆਹ ਕਰਨਾ ਬਹੁਤ ਵਧੀਆ ਹੈ।
ਅਜਿਹੀਆਂ ਔਰਤਾਂ ਘਰ ਵਿੱਚ ਖੁਸ਼ਹਾਲੀ ਲਿਆਉਂਦੀਆਂ ਹਨ। ਅਜਿਹੀ ਔਰਤ ਜਿਸ ਵੀ ਘਰ ਜਾਂਦੀ ਹੈ ਉਸ ਘਰ ਨੂੰ ਕਦੇ ਵੀ ਕੋਈ ਮੁਸੀਬਤ ਨਹੀਂ ਆਉਂਦੀ।
ਤੁਹਾਡੀ ਜ਼ਿੰਦਗੀ ਵਿੱਚ ਚੰਗੇ ਅਤੇ ਮਾੜੇ ਦੋਵੇਂ ਸਮੇਂ ਆਉਂਦੇ ਹਨ। ਚਾਣਕਿਆ ਨੀਤੀ ਦੇ ਅਨੁਸਾਰ, ਜਿਸ ਔਰਤ ਵਿੱਚ ਸਬਰ ਦਾ ਗੁਣ ਹੁੰਦਾ ਹੈ, ਉਹ ਜਾਣਦੀ ਹੈ ਕਿ ਹਰ ਹਾਲਾਤ ਵਿੱਚ ਆਪਣੇ ਪਤੀ ਦਾ ਸਾਥ ਕਿਵੇਂ ਦੇਣਾ ਹੈ।