ਚੇਤ ਨਰਾਤਿਆਂ ਦਾ ਪਹਿਲਾ ਦਿਨ ਹੈ ਮਾਂ ਸ਼ੈਲਪੁਤਰੀ ਨੂੰ ਸਮਰਪਿਤ


By Neha diwan08, Apr 2024 03:32 PMpunjabijagran.com

ਚੇਤ ਨਰਾਤਿਆਂ ਦਾ ਤਿਉਹਾਰ

ਚੇਤ ਨਰਾਤਿਆਂ ਦਾ ਤਿਉਹਾਰ ਮਾਂ ਦੁਰਗਾ ਨੂੰ ਸਮਰਪਿਤ ਹੈ। ਹਰ ਸਾਲ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਤੋਂ ਚੇਤ ਨਰਾਤੇ ਸ਼ੁਰੂ ਹੁੰਦੇ ਹਨ। ਇਸ ਵਾਰ ਚੇਤ ਨਰਾਤਿਆਂ ਦਾ ਤਿਉਹਾਰ 9 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ।

ਚੇਤ ਨਰਾਤਿਆਂ ਦਾ ਪਹਿਲਾ ਦਿਨ

ਚੇਤ ਨਰਾਤਿਆਂ ਦਾ ਪਹਿਲਾ ਦਿਨ ਮਾਂ ਸ਼ੈਲਪੁਤਰੀ ਨੂੰ ਸਮਰਪਿਤ ਹੈ। ਇਸ ਦਿਨ ਮਾਂ ਸ਼ੈਲਪੁਤਰੀ ਦੀ ਵਿਸ਼ੇਸ਼ ਪੂਜਾ ਕਰਨ ਦੀ ਪਰੰਪਰਾ ਹੈ। ਜੀਵਨ ਵਿੱਚ ਖੁਸ਼ੀ ਤੇ ਸ਼ਾਂਤੀ ਲਈ ਵਰਤ ਰੱਖਿਆ ਜਾਂਦਾ ਹੈ।

ਮਾਂ ਸ਼ੈਲਪੁਤਰੀ ਦਾ ਰੂਪ

ਚੇਤ ਨਰਾਤਿਆਂ ਦੇ ਪਹਿਲੇ ਦਿਨ ਮਾਂ ਦੁਰਗਾ ਦੇ ਰੂਪ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਸ਼ੈਲਪੁਤਰੀ ਮਮਤਾ ਦਾ ਸਾਗਰ ਹੈ। ਮਾਂ ਬਹੁਤ ਦਿਆਲੂ ਹੈ। ਮਾਂ ਸ਼ੈਲਪੁਤਰੀ ਦੇ ਚਿਹਰੇ 'ਤੇ ਚਮਕ ਦਿਖਾਈ ਦਿੰਦੀ ਹੈ।

ਪਹਿਲੇ ਦਿਨ ਦਾ ਮਹੱਤਵ

ਦੇਵੀ ਸ਼ੈਲਪੁਤਰੀ ਦੀ ਪੂਜਾ ਕਰਨ ਅਤੇ ਵਰਤ ਰੱਖਣ ਦੀ ਪਰੰਪਰਾ ਹੈ। ਇਹ ਦਿਨ ਮਾਂ ਸ਼ੈਲਪੁਤਰੀ ਨੂੰ ਸਮਰਪਿਤ ਹੈ। ਦੇਵੀ ਸ਼ੈਲਪੁਤਰੀ ਨੂੰ ਦੇਵੀ ਪਾਰਵਤੀ ਵਜੋਂ ਵੀ ਜਾਣਿਆ ਜਾਂਦਾ ਹੈ, ਰਾਜਾ ਹਿਮਾਲਿਆ ਤੇ ਮਾਤਾ ਮੈਨਾ ਦੀ ਧੀ ਹੈ।

ਧਾਰਮਿਕ ਗ੍ਰੰਥਾਂ ਦੇ ਅਨੁਸਾਰ

ਮਾਤਾ ਸ਼ੈਲਪੁਤਰੀ ਦੇ ਮੱਥੇ 'ਤੇ ਚੰਦਰਮਾ ਸੁਸ਼ੋਭਿਤ ਹੁੰਦਾ ਹੈ ਤੇ ਕਿਹਾ ਜਾਂਦਾ ਹੈ ਕਿ ਜੇਕਰ ਉਨ੍ਹਾਂ ਦੀ ਸਹੀ ਢੰਗ ਨਾਲ ਪੂਜਾ ਕੀਤੀ ਜਾਵੇ, ਤਾਂ ਵਿਅਕਤੀ ਦੀ ਕੁੰਡਲੀ ਵਿੱਚ ਮੌਜੂਦ ਚੰਦਰ ਦੋਸ਼ ਦੂਰ ਹੋ ਜਾਂਦਾ ਹੈ।

ਘਟਸਥਾਪਨ ਦਾ ਸ਼ੁਭ ਸਮਾਂ

9 ਤਰੀਕ ਨੂੰ ਘਟਸਥਾਪਨਾ ਦਾ ਸ਼ੁਭ ਸਮਾਂ ਸਵੇਰੇ 06.02 ਤੋਂ 10.16 ਤੱਕ ਹੈ।ਮਾਂ ਦੁਰਗਾ ਪੂਜਾ ਦੇ ਕਲਸ਼ ਦੀ ਸਥਾਪਨਾ ਲਈ ਅਭਿਜੀਤ ਮਹੂਰਤ ਨੂੰ ਸਭ ਤੋਂ ਉੱਤਮ ਸ਼ੁਭ ਸਮਾਂ ਮੰਨਿਆ ਜਾਂਦਾ ਹੈ।

ਕੰਨਿਆ ਪੂਜਾ ਦੌਰਾਨ ਲੜਕੀਆਂ ਨੂੰ ਜ਼ਰੂਰ ਦਿਓ ਇਹ ਇੱਕ ਚੀਜ਼