ਇਸ ਸਾਲ ਚੇਤ ਨਰਾਤੇ 9 ਅਪ੍ਰੈਲ 2024 ਤੋਂ ਸ਼ੁਰੂ ਹੋ ਰਹੀ ਹੈ। ਹਿੰਦੂ ਧਰਮ ਵਿੱਚ ਨਰਾਤਿਆਂ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਨਰਾਤਿਆਂ ਦੇ ਪਵਿੱਤਰ ਦਿਨਾਂ ਦੌਰਾਨ ਮਾਂ ਦੁਰਗਾ ਦੇ ਨੌਂ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ।
ਸ਼ਰਧਾਲੂ ਨਰਾਤਿਆਂ ਦੇ ਨੌਂ ਦਿਨ ਵਰਤ ਰੱਖਦੇ ਹਨ ਅਤੇ ਮਾਤਾ ਰਾਣੀ ਦੀ ਪੂਜਾ ਰੀਤੀ ਰਿਵਾਜਾਂ ਨਾਲ ਕਰਦੇ ਹਨ। ਪਹਿਲੇ ਦਿਨ ਘਟਸਥਾਪਨਾ ਕੀਤੀ ਜਾਂਦੀ ਹੈ ਤੇ ਅਖੰਡ ਜੋਤੀ ਪ੍ਰਕਾਸ਼ ਕੀਤੀ ਜਾਂਦੀ ਹੈ।
ਕਲਸ਼ ਸਥਾਪਨਾ - ਸਵੇਰੇ 06.02 ਵਜੇ - ਸਵੇਰੇ 10.16 ਵਜੇ (9 ਅਪ੍ਰੈਲ 2024)। ਅਭਿਜੀਤ ਮਹੂਰਤਾ - ਸਵੇਰੇ 11.57 ਵਜੇ - ਦੁਪਹਿਰ 12.48 ਵਜੇ (9 ਅਪ੍ਰੈਲ 2024)
ਮਹਾਅਸ਼ਟਮੀ ਨਰਾਤਿਆਂ ਦੇ ਅੱਠਵੇਂ ਦਿਨ ਮਨਾਈ ਜਾਂਦੀ ਹੈ ਤੇ ਮਾਂ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਮਹਾਅਸ਼ਟਮੀ 16 ਅਪ੍ਰੈਲ 2024 ਨੂੰ ਮਨਾਈ ਜਾਵੇਗੀ।
ਮਹਾਨੌਮੀ 17 ਅਪ੍ਰੈਲ 2024 ਨੂੰ ਮਨਾਈ ਜਾਵੇਗੀ। ਇਸ ਦਿਨ ਦੇਵੀ ਮਾਂ ਸਿੱਧੀਦਾਤਰੀ ਦੇ ਨੌਵੇਂ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਰਾਮ ਨੌਮੀ ਭਾਵ ਭਗਵਾਨ ਸ਼੍ਰੀ ਰਾਮ ਦੇ ਜਨਮ ਦਿਨ ਵੀ ਮਹਾਨੌਮੀ ਨੂੰ ਮਨਾਇਆ ਜਾਂਦਾ ਹੈ।
ਨਰਾਤਿਆਂ ਵਿੱਚ ਅਸ਼ਟਮੀ ਤੇ ਨੌਮੀ ਤਿਥੀ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅਸ਼ਟਮੀ ਤੇ ਨੌਮੀ 'ਤੇ ਕੰਨਿਆ ਪੂਜਾ, ਹਵਨ ਤੇ ਵਰਤ ਕੀਤੇ ਜਾਂਦੇ ਹਨ।