ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਜੋੜੀ ਇਨ੍ਹੀਂ ਦਿਨੀਂ ਲਾਈਮਲਾਈਟ 'ਚ ਹੈ। ਯੂਜ਼ਰਜ਼ ਦੋਵਾਂ ਦੀਆਂ ਫੋਟੋਆਂ ਅਤੇ ਵੀਡੀਓਜ਼ 'ਤੇ ਕੁਮੈਂਟ ਕਰ ਰਹੇ ਹਨ।
ਦੋਵਾਂ ਦੀ ਮੰਗਣੀ ਤੋਂ ਬਾਅਦ ਵਿਆਹ ਨਾਲ ਜੁੜੇ ਅਪਡੇਟਜ਼ ਸਾਹਮਣੇ ਆ ਰਹੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਪਰਿਣੀਤੀ ਤੇ ਰਾਘਵ ਦੀ ਰਿਸੈਪਸ਼ਨ ਚੰਡੀਗੜ੍ਹ ਤੇ ਮੁੰਬਈ 'ਚ ਕਿਸੇ ਇਕ ਜਗ੍ਹਾ 'ਤੇ ਹੋ ਸਕਦੀ ਹੈ
ਰਾਘਵ ਦਾ ਜਨਮ ਦਿੱਲੀ 'ਚ ਹੀ ਹੋਇਆ ਸੀ। ਅਜਿਹੇ 'ਚ ਉਨ੍ਹਾਂ ਦੇ ਕਈ ਦੋਸਤ ਅਤੇ ਜਾਣ-ਪਛਾਣ ਵਾਲੇ ਦਿੱਲੀ ਦੇ ਹੀ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਰਿਸੈਪਸ਼ਨ ਲਈ ਦਿੱਲੀ ਨੂੰ ਚੁਣਿਆ ਗਿਆ ਹੈ।
ਪਰਿਣੀਤੀ-ਰਾਘਵ ਪਿਛਲੇ ਕੁਝ ਸਮੇਂ ਤੋਂ ਇਕੱਠੇ ਨਜ਼ਰ ਆ ਰਹੇ ਹਨ। ਅਜਿਹੇ 'ਚ ਫੈਨਜ਼ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ।
ਪਰਿਣੀਤੀ ਅਤੇ ਰਾਘਵ ਦੀ ਪਹਿਲੀ ਮੁਲਾਕਾਤ ਯੂਕੇ ਵਿੱਚ ਹੋਈ ਸੀ। ਦੋਵੇਂ ਪੜ੍ਹਾਈ ਲਈ ਵਿਦੇਸ਼ ਗਏ ਸਨ। ਭਾਵੇਂ ਸ਼ੁਰੂ ਵਿਚ ਦੋਵੇਂ ਆਮ ਦੋਸਤ ਸਨ, ਪਰ ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਹੋਰ ਗੂੜ੍ਹੀ ਹੋ ਗਈ।