ਨਯਨਤਾਰਾ ਦਾ ਇੰਸਟਾਗ੍ਰਾਮ ਡੈਬਿਊ, ਦਿਖਾਇਆ ਜੌੜੇ ਬੱਚਿਆਂ ਦਾ ਚਿਹਰਾ
By Neha diwan
2023-09-01, 11:02 IST
punjabijagran.com
ਨਯਨਤਾਰਾ
ਸਾਊਥ ਦੀ ਸੁਪਰਸਟਾਰ ਨਯਨਤਾਰਾ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਸੁਪਰਹਿੱਟ ਫਿਲਮਾਂ 'ਚ ਕੰਮ ਕੀਤੈ। ਲੰਬੇ ਸਮੇਂ ਤਕ ਤੇਲਗੂ ਸਿਨੇਮਾ ਵਿੱਚ ਕੰਮ ਕਰਨ ਤੋਂ ਬਾਅਦ, ਹੁਣ ਅਦਾਕਾਰਾ ਨੇ ਬਾਲੀਵੁੱਡ ਵਿੱਚ ਵੀ ਕਦਮ ਰੱਖਿਆ ਹੈ।
ਜਵਾਨ
ਰੱਖੜੀ ਵਾਲੇ ਦਿਨ 'ਜਵਾਨ' ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸੇ ਤਰ੍ਹਾਂ ਨਯਨਤਾਰਾ ਨੇ ਇਸ ਖਾਸ ਮੌਕੇ 'ਤੇ ਆਪਣਾ ਇੰਸਟਾਗ੍ਰਾਮ ਡੈਬਿਊ ਕੀਤਾ ਹੈ।
ਇੰਸਟਾਗ੍ਰਾਮ ਡੈਬਿਊ
ਜਵਾਨ ਦੀ ਰਿਲੀਜ਼ ਤੋਂ ਕੁਝ ਸਮਾਂ ਪਹਿਲਾਂ, ਨਯਨਤਾਰਾ ਨੇ ਆਪਣੇ ਨਵੇਂ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਜਵਾਨ ਦੀ ਪੋਸਟ ਅਤੇ ਆਪਣੇ ਜੁੜਵਾਂ ਬੱਚਿਆਂ ਦੇ ਚਿਹਰੇ ਦਾ ਖੁਲਾਸਾ ਕੀਤਾ ਹੈ।
ਫਾਲੋਅਰਜ਼
ਇਸ ਵੀਡੀਓ ਦੇ ਨਾਲ ਹੀ ਅਦਾਕਾਰਾ ਨੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ, ਕੁਝ ਹੀ ਘੰਟਿਆਂ ਵਿੱਚ ਨਯਨਤਾਰਾ ਦੇ ਖਾਤੇ 'ਤੇ 559k ਫਾਲੋਅਰਜ਼ ਹੋ ਗਏ ਹਨ।
ਫੈਨਜ਼ ਨੇ ਕੀਤਾ ਸਵਾਗਤ
ਸੋਸ਼ਲ ਮੀਡੀਆ ਯੂਜ਼ਰਜ਼ ਅਦਾਕਾਰਾ ਦਾ ਇੰਸਟਾਗ੍ਰਾਮ 'ਤੇ ਜ਼ੋਰਦਾਰ ਸਵਾਗਤ ਕਰ ਰਹੇ ਹਨ।
ਵੀਡੀਓ ਵਾਇਰਲ
ਇਸ ਵੀਡੀਓ 'ਚ ਨਯਨਤਾਰਾ ਆਪਣੇ ਦੋਵੇਂ ਬੱਚਿਆਂ ਨੂੰ ਫੜੀ ਹੋਈ ਨਜ਼ਰ ਆ ਰਹੀ ਹੈ। ਤਿੰਨਾਂ ਨੇ ਐਨਕਾਂ ਪਹਿਨੀਆਂ ਹੋਈਆਂ ਹਨ ਅਤੇ ਚਿੱਟੇ ਕੱਪੜੇ ਪਾਏ ਹੋਏ ਹਨ। ਨਯਨਥਾਰਾ ਦੇ ਬੱਚੇ ਬਹੁਤ ਪਿਆਰੇ ਹਨ
ਜਵਾਨ ਦਾ ਟ੍ਰੇਲਰ ਸ਼ੇਅਰ ਕੀਤਾ
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਜਵਾਨ ਦਾ ਟ੍ਰੇਲਰ ਵੀ ਸ਼ੇਅਰ ਕੀਤਾ। ਇਸ ਵੀਡੀਓ ਦੇ ਨਾਲ, ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ -ਤੁਹਾਡੇ ਸਾਹਮਣੇ #Jawan ਦਾ ਐਕਸ਼ਨ ਭਰਪੂਰ ਟ੍ਰੇਲਰ
ALL PHOTO CREDIT : INSTAGRAM AND FACEBOOK
ਸਾਰਾ ਅਲੀ ਖਾਨ ਨੇ ਤੈਮੂਰ-ਜੇਹ ਨਾਲ ਮਨਾਇਆ ਰੱਖੜੀ ਦਾ ਤਿਉਹਾਰ
Read More