ਲੰਬੇ ਸਮੇਂ ਤੋਂ ਇਹ ਧਾਰਨਾ ਰਹੀ ਹੈ ਕਿ ਜੇਕਰ ਬਿੱਲੀ ਕਿਸੇ ਵਿਅਕਤੀ ਦੇ ਰਸਤੇ ਨੂੰ ਕੱਟ ਜਾਂਦੀ ਹੈ ਤਾਂ ਉਸ ਨਾਲ ਕੁਝ ਬੁਰਾ ਹੋਣ ਵਾਲਾ ਹੈ। ਹਾਲਾਂਕਿ ਇਸ ਨੂੰ ਅੰਧਵਿਸ਼ਵਾਸ ਮੰਨਿਆ ਜਾਂਦਾ ਹੈ।
ਜੇਕਰ ਕਾਲੀ ਬਿੱਲੀ ਕਿਸੇ ਵਿਅਕਤੀ ਦੇ ਰਸਤੇ ਨੂੰ ਕੱਟ ਜਾਂਦੀ ਹੈ ਤਾਂ ਇਹ ਬਦਕਿਸਮਤੀ ਦਾ ਪ੍ਰਤੀਕ ਹੈ। ਹਾਲਾਂਕਿ, ਕੁਝ ਲੋਕਾਂ ਦੇ ਅਨੁਸਾਰ ਬਿੱਲੀ ਦਾ ਰਸਤਾ ਪਾਰ ਕਰਨ ਨਾਲ ਜੀਵਨ ਵਿੱਚ ਵੱਡੀ ਤਬਦੀਲੀ ਆਉਂਦੀ ਹੈ।
ਰਾਹੂ ਦਾ ਪ੍ਰਵੇਸ਼ ਜੀਵਨ ਵਿੱਚ ਅਸ਼ੁਭ ਸੰਕੇਤਾਂ ਦਾ ਕਾਰਨ ਬਣਦਾ ਹੈ। ਇਸ ਲਈ ਜਦੋਂ ਬਿੱਲੀ ਕਿਸੇ ਦਾ ਰਸਤਾ ਪਾਰ ਕਰਦੀ ਹੈ ਤਾਂ ਇਸ ਨੂੰ ਵੀ ਅਸ਼ੁਭ ਮੰਨਿਆ ਜਾਂਦਾ ਹੈ।
ਪੁਰਾਣੇ ਸਮਿਆਂ ਵਿਚ ਜਦੋਂ ਲੋਕ ਜੰਗਲ ਵਿਚੋਂ ਲੰਘਦੇ ਸਨ ਤੇ ਜੇਕਰ ਕੋਈ ਬਿੱਲੀ ਉਨ੍ਹਾਂ ਦਾ ਰਸਤਾ ਪਾਰ ਕਰ ਜਾਂਦੀ ਸੀ ਤਾਂ ਉਹ ਸਮਝਦੇ ਸਨ ਕਿ ਇਸ ਦੇ ਪਿੱਛੇ ਕੋਈ ਜੰਗਲੀ ਜਾਨਵਰ ਹੋ ਸਕਦਾ ਹੈ।
ਯਾਨੀ ਕਿ ਬਿੱਲੀ ਦੇ ਨੇੜੇ ਕੋਈ ਖਤਰਨਾਕ ਜੰਗਲੀ ਜਾਨਵਰ ਹੋਣ ਦੀ ਸੰਭਾਵਨਾ ਸੀ। ਕੁਝ ਲੋਕਾਂ ਨੇ ਇਸ ਨੂੰ ਅਸ਼ੁਭ ਸਮਝਣ ਦੀ ਬਜਾਏ, ਇਸ ਨੂੰ ਖ਼ਤਰੇ ਦੀ ਚੇਤਾਵਨੀ ਜਾਂ ਅਲਾਰਮ ਸਮਝਿਆ ਜਿਸ ਨੇ ਉਨ੍ਹਾਂ ਨੂੰ ਸੁਚੇਤ ਕੀਤਾ।
ਜੇਕਰ ਵਿਗਿਆਨ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਬਿੱਲੀ ਦਾ ਲੰਘਣਾ ਮਹਿਜ਼ ਇਤਫ਼ਾਕ ਹੋ ਸਕਦਾ ਹੈ। ਇਹ ਕੋਈ ਤਰਕਪੂਰਨ ਵਰਤਾਰਾ ਨਹੀਂ ਹੈ। ਅਸੀਂ ਆਪਣੇ ਵਿਸ਼ਵਾਸਾਂ ਤੇ ਜੀਵਨ ਦੇ ਤਜ਼ਰਬਿਆਂ ਨੂੰ ਜੋੜਦੇ ਹਾਂ।