ਵਾਸਤੂ ਸ਼ਾਸਤਰ ਵਿੱਚ ਘਰ ਵਿੱਚ ਰੁੱਖ ਤੇ ਪੌਦੇ ਲਗਾਉਣ ਦਾ ਵਿਸ਼ੇਸ਼ ਮਹੱਤਵ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਇਨ੍ਹਾਂ ਨੂੰ ਘਰ 'ਚ ਲਗਾਉਣ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ।
ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸਿਹਤ ਵੀ ਠੀਕ ਰਹਿੰਦੀ ਹੈ। ਰੁੱਖਾਂ ਤੇ ਪੌਦਿਆਂ ਨੂੰ ਦੇਵੀ-ਦੇਵਤਿਆਂ ਦਾ ਰੂਪ ਮੰਨਿਆ ਜਾਂਦਾ ਹੈ। ਇਸ ਲਈ ਬਹੁਤ ਸਾਰੇ ਲੋਕ ਇਸ ਨੂੰ ਦਿਨ ਦੇ ਅਨੁਸਾਰ ਸਹੀ ਜਗ੍ਹਾ ਅਤੇ ਦਿਸ਼ਾ ਵਿੱਚ ਰੱਖਦੇ ਹਨ।
ਪਪੀਤੇ ਦਾ ਰੁੱਖ ਕਦੇ ਵੀ ਘਰ ਦੇ ਸਾਹਮਣੇ ਨਹੀਂ ਲਗਾਉਣਾ ਚਾਹੀਦਾ। ਜੇ ਇਹ ਰੁੱਖ ਆਪਣੇ ਆਪ ਉੱਗਦਾ ਹੈ ਤਾਂ ਵੀ ਸ਼ੁਰੂ ਵਿੱਚ ਇਸ ਨੂੰ ਪੁੱਟ ਕੇ ਕਿਸੇ ਹੋਰ ਥਾਂ 'ਤੇ ਲਾਉਣਾ ਚਾਹੀਦਾ ਹੈ।
ਪਪੀਤੇ ਦੇ ਦਰੱਖਤ ਨੂੰ ਕੱਟਣ ਦੀ ਬਜਾਏ ਇਸ ਦੇ ਤਣੇ ਵਿੱਚ ਇੱਕ ਸੁਰਾਖ ਬਣਾ ਕੇ ਹਿੰਗ ਨਾਲ ਭਰ ਦੇਣਾ ਚਾਹੀਦਾ ਹੈ। ਘਰ ਦੇ ਸਾਹਮਣੇ ਪਪੀਤੇ ਦਾ ਦਰੱਖਤ ਲਗਾਉਣ ਨਾਲ ਵਿਅਕਤੀ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦੈ
ਪਪੀਤੇ ਦੇ ਦਰੱਖਤ ਵਿੱਚ ਪੂਰਵਜਾਂ ਦਾ ਵਾਸ ਮੰਨਿਆ ਜਾਂਦਾ ਹੈ। ਇਸ ਲਈ ਇਸ ਰੁੱਖ ਨੂੰ ਘਰ 'ਚ ਨਹੀਂ ਲਗਾਉਣਾ ਚਾਹੀਦਾ। ਘਰ 'ਚ ਪਿੱਪਲ ਦਾ ਰੁੱਖ ਲਗਾਉਣ ਨਾਲ ਬੱਚਿਆਂ ਨੂੰ ਹਮੇਸ਼ਾ ਪਰੇਸ਼ਾਨੀ ਹੁੰਦੀ ਹੈ।
ਜੇਕਰ ਤੁਸੀਂ ਆਪਣੇ ਘਰ ਦੇ ਵਿਹੜੇ 'ਚ ਪਪੀਤੇ ਦਾ ਰੁੱਖ ਲਗਾ ਰਹੇ ਹੋ ਤਾਂ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਘਰ ਨੂੰ ਹਮੇਸ਼ਾ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪਰਿਵਾਰ ਵਿਚ ਕਦੇ ਵੀ ਸੁੱਖ ਸ਼ਾਂਤੀ ਨਹੀਂ ਆਉਂਦੀ